ਪੰਨਾ:ਚਾਰੇ ਕੂਟਾਂ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸੀਂ ਕਿਸੇ ਵੀ ਭਾਅ ਤੇ ਨਹੀਂ ਲੈਣੇ,
ਸਿਰ ਨੂੰ ਵੇਚ ਕੇ 'ਸਰ' ਖਿਤਾਬ ਰਲ ਕੇ।
ਉਡ ਰਹੀਆਂ ਅਕਾਸ਼ 'ਚ ਘੁੱਗੀਆਂ ਨੂੰ,
ਪੈਣ ਦਿਆਂਗੇ, ਨਹੀਂ ਉਕਾਬ ਰਲ ਕੇ।

ਯਾਦਾਂ ਤੇਰੀਆਂ ਸੱਜਰੇ ਤੀਰ ਖੋਭੇ,
ਘੜੀਆਂ ਹੋਰ ਇਹ ਘੜੀ ਤੇ ਪਲ ਦੀਆਂ ਨੇ।
ਧਰਤੀ ਦੇਸ਼ ਦੀ ਏਸ ਲਈ ਨਹੀਂ ਠੰਢੀ,
ਅੱਗਾਂ ਅਜੇ ਸਤਲੁਜ ਅੰਦਰ ਬਲਦੀਆਂ ਨੇ।

-੧੨੦-