ਪੰਨਾ:ਚਾਰੇ ਕੂਟਾਂ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ











ਰੁਬਾਈ


ਅਜੇ ਮੈਂ ਸੇਧ ਆਪਣੀ ਤੇ,
ਨਸ਼ਾਨੇ ਹੋਰ ਲਾਉਣੇ ਨੇ।
ਅਜੇ ਮੈਂ ਜਿੱਤ ਆਪਣੀ ਦੇ,
ਤਰਾਨੇ ਹੋਰ ਗਾਉਣੇ ਨੇ।
ਅਜੇ ਪੰਧ ਮੇਰੇ ਦੀ,
ਲੰਮੇਰੀ ਵਾਟ ਨਹੀਂ ਮੁਕੀ-
ਅਜੇ ਬਹਾਰ ਦੇ ਰਾਹ ਵਿਚ,
ਵੀਰਾਨੇ ਹੋਰ ਆਉਣੇ ਨੇ।

-੧੨੪-