ਪੰਨਾ:ਚਾਰੇ ਕੂਟਾਂ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਪਤਾ ਸੀ.....



ਕੀ ਪਤਾ ਸੀ ਮਿਲਦਿਆਂ ਹੀ, ਦੂਰ ਹੋਣਾ ਪਵੇਗਾ।
ਕੀ ਪਤਾ ਸੀ ਇਸ ਤਰ੍ਹਾਂ ਮਜਬੂਰ ਹੋਣਾ ਪਵੇਗਾ।
ਦੋ ਦਿਲਾਂ ਦੀ ਧੜਕਣਾਂ 'ਚੋਂ ਗੀਤ ਬਣਿਆ ਸੀ ਬਹਾਰ,
ਕੀ ਪਤਾ ਸੀ ਸਣੇ ਸਾਜ਼ਾਂ ਚੂਰ ਹੋਣਾ ਪਵੇਗਾ।
ਖੇਡਦੀ ਪਰਵਾਨਿਆਂ ਨਾਲ ਰਾਤ ਸਾਰੀ ਸ਼ਮ੍ਹਾਂ ਨੂੰ,
ਕੀ ਪਤਾ ਸੀ ਸੁਬ੍ਹਾ ਨੂੰ ਬੇ-ਨੂਰ ਹੋਣਾ ਪਵੇਗਾ।

ਮਿਲਣ ਦੇ ਵਾਅਦੇ ਸੀ ਕੀਤੇ, ਜ਼ਿੰਦਗੀ ਦੇ ਦੇਵ ਨੇ,
ਕੀ ਪਤਾ ਸੀ ਕਦੇ ਨ-ਮਨਜ਼ੂਰ ਹੋਣਾ ਪਵੇਗਾ।
ਚੜ੍ਹਤ ਦੇ ਵਾਜੇ ਵਜਾਏ ਦਿਲਾਂ ਅੰਦਰ ਆਸ ਨੇ,
ਕੀ ਪਤਾ ਸੀ ਇਸ ਤਰ੍ਹਾਂ ਮਫ਼ਰੂਰ ਹੋਣਾ ਪਵੇਗਾ।
ਰੀਤ ਦੇ ਪੈਰਾਂ ਥੱਲੇ ਆ ਗਏ ਵਾਹੇ ਨਸੀਬ,
ਹੁਣ ਤੇ ਰਾਹਿ-ਧੂੜ ਨੂੰ ਹੀ ਤੂਰ ਹੋਣਾ ਪਵੇਗਾ।

-੧੨੩-