ਪੰਨਾ:ਚਾਰੇ ਕੂਟਾਂ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਜ ਨਾਹਰਿਆਂ ਵਿਚ ਨੇ ਬਦਲ ਗਈਆਂ,
ਖਿਰਨਾਂ ਮਿੱਠੀਆਂ ਕਿਸੇ ਅਵਾਜ਼ ਦੀਆਂ।

ਮੇਰੀ ਚੁਪ ਗੁਨਾਹ ਹੈ ਬਣੀ ਮੇਰਾ
ਹੁਣ ਵੰਗਾਰ ਨਾ ਬਣਾਂ ਤੇ ਬਣਾਂ ਕੀ ਮੈਂ?
ਲਾਲੀ ਉਠਦੀ ਵੇਖ ਪਹਾੜ ਪਿਛੋਂ,
ਚਿਤਰਕਾਰ ਨਾਂ ਬਣਾਂ ਤੇ ਬਣਾਂ ਕੀ ਮੈਂ?

ਆਦਮ ਖੋਰਾਂ ਦੀ ਨੱਕੀ ਨਕੇਲ ਪਾਕੇ,
ਨਵੇਂ ਯੁਗ ਦੀਆਂ ਵਾਗਾਂ ਫੜੀ ਜਾਨਾਂ।
ਪੈਰਾਂ ਹੇਠ ਲਿਤਾੜ ਕੇ ਖਿੰਗਰਾਂ ਨੂੰ,
ਪਰਬਤ ਨਾਲ ਅਸਾਨੀ ਦੇ ਚੜ੍ਹੀ ਜਾਨਾਂ।
ਹਿਕ ਤਾਣ ਕੇ ਸਾਹਮਣੇ ਰਾਈਫਲਾਂ ਦੇ,
ਜੰਗ ਥਾ ਥਾਂ ਅਮਨ ਦੀ ਲੜੀ ਜਾਨਾਂ।
ਮੌਤ ਵਿਚੋਂ ਵੀ ਜ਼ਿੰਦਗੀ ਨਜ਼ਰ ਆਵੇ,
ਤਾਹੀਂ ਫਾਤਿਆ ਮੌਤ ਦਾ ਪੜ੍ਹੀ ਜਾਨਾਂ।

ਡੋਲੀ ਅਮਨ ਦੀ ਵੇਖ ਤਿਆਰ ਹੋਈ,
ਸਭ ਮੈਂ ਕਹਾਰ ਨ ਬਣਾਂ ਤੇ ਬਣਾਂ ਕੀ ਮੈਂ?
ਆਖਰ ਸ਼ਾਇਰ ਦਾ ਦਿਲ ਹੈ ਦਿਲ ਮੇਰਾ,
ਸਭ ਲਈ ਪਿਆਰ ਨਾ ਬਣਾਂ ਤੇ ਬਣਾਂ ਕੀ ਮੈਂ?

- ੨੯ -