ਪੰਨਾ:ਚਾਰੇ ਕੂਟਾਂ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਜ਼ ਪਾਲਦਾ, ਚਾਰਦਾ ਰਿਹਾ ਮੰਗੂ,

ਕਾਰਾਂ ਕੀਤੀਆਂ ਮੈਂ ਰਾਂਝੇ ਵਾਲੀਆਂ ਨੇ।

ਰਿਹਾ ਦਬਿਆ ਭੌਂ ਦੀ ਹਿਕ ਅੰਦਰ,
ਹੁਣ ਗੁਲਜ਼ਾਰ ਨਾ ਬਣਾਂ ਤੇ ਬਣਾਂ ਕੀ ਮੈਂ?
ਨਵੀਂ ਪਹੁ ਮੈਥੋਂ ਤੋਹਫੇ ਮੰਗ ਰਹੀ ਏ,
ਮੈਂ ਹੁਣ ਹਾਰ ਨਾ ਬਣਾਂ ਤੇ ਬਣਾਂ ਕੀ ਮੈਂ?

ਚਾਵ੍ਹੇ ਮੈਨੂੰ ਕੋਈ ਪਾਉਣਾ ਪਟਾਰ ਅੰਦਰ,

ਮਸਤ ਕਰ ਕੇ ਆਪਣੀ ਬੀਨ ਦੇ ਨਾਲ।

ਚਾਵ੍ਹੇ ਕੁਚਲਣੀ ਕੋਈ ਤਹਿਰੀਕ ਮੇਰੀ,

ਲਹੂ ਲਿਬੜੀ ਹੋਈ ਮਸ਼ੀਨ ਦੇ ਨਾਲ।

ਉਧੜੀ ਜਾ ਰਹੇ ਨੇ ਸਗੋਂ ਫੱਟ ਅੱਲ੍ਹੇ,

ਅਜ ਕਿਸੇ ਤਬ'ਬ ਦੇ ਸੀਣ ਦੇ ਨਾਲ।

ਖੇਡ ਅੱਗ ਦੀ ਖੇਡਣਾ, ਚਾਹੇ ਕੋਈ,

ਮੇਰੀ ਅਜ ਤਕਦੀਰ ਹੁਸੀਨ ਦੇ ਨਾਲ।

ਰੋਟੀ ਖੁਸਦੀ ਵੇਖ ਕੇ ਹਥ ਵਿਚੋਂ,
ਮੈਂ ਪਰਚਾਰ ਨਾ ਬਣਾਂ ਤੇ ਬਣਾਂ ਕੀ ਮੈਂ?
ਮੰਜ਼ਲ ਵੇਖਦੀ ਪਈ ਏ ਰਾਹ ਮੇਰਾ,
ਮੈਂ ਰਫ਼ਤਾਰ ਨਾ ਬਣਾਂ ਤੇ ਬਣਾਂ ਕੀ ਮੈਂ।

ਸਿਰੀਂ ਚੁਕੀਆਂ ਸੁਟੀਆਂ ਜਾ ਰਹੀਆਂ ਨੇ,

ਪੰਡਾਂ ਭਾਰੀਆਂ ਕਿਸੇ ਦੇ ਨਾਜ਼ ਦੀਆਂ।

ਅਜ ਅਮਨ ਦੇ, ਦੇ ਪੈਗਾਮ ਰਹੀਆਂ,

ਗੱਤਾਂ ਢੋਲ 'ਚੋਂ ਦੂਰ ਦਰਾਜ਼ ਦੀਆਂ।

ਅਜ ਨਾਲ ਮਿਜ਼ਰਾਬ ਨੇ ਨਚ ਪਈਆਂ,

ਤਾਰਾਂ ਢਿਲੀਆਂ ਹੋਂਸਲੇ ਸਾਜ਼ ਦੀਆਂ।

- ੨੮ -