ਪੰਨਾ:ਚਾਰੇ ਕੂਟਾਂ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਲੱਖਾਂ ਸੱਧਰਾਂ ਦੇ ਨਾਲ, ਪਾਲੇ ਨਾਜ਼ ਇਹਨਾਂ ਦੇ।
ਮੈਂ ਕਿਦਾਂ ਵੇਖ ਸਕਣਾਂ, ਲੂਸਦੇ ਹੋਏ ਸਾਜ਼ ਇਹਨਾਂ ਦੇ।
ਇਹ ਇਨਸਾਨ ਨੂੰ ਇਨਸਾਨ ਦਾ, ਪੈਗ਼ਾਮ ਦੇ ਰਹੇ ਨੇ।
ਇਹ ਭਰ ਕੇ ਜ਼ਿੰਦਗੀ ਨੂੰ ਹਸਰਤਾਂ ਦਾ, ਜਾਮ ਦੇ ਰਹੇ ਨੇ।
ਹੁੰਦੀ ਹਰੇ ਚ ਖੇਤਾਂ ਦੀ, ਤਬਾਹੀ ਵੇਖ ਬੈਠੇ ਨੇ।
ਇਹ ਭਾਣੇ ਮੰਨ ਭੁਖਿਆਂ ਰਹਿ, ਇਲਾਹੀ ਵੇਖ ਬੈਠੇ ਨੇ।
ਇਹਨਾਂ ਦੇ ਸਬਰ ਨੂੰ ਜੇਕਰ, ਕਿਸੇ ਵੰਗਾਰਿਆ ਆ ਕੇ।
ਤੇ ਦਾਮਨ ਇਹਨਾਂ ਦਾ ਜੇ ਕਰ, ਕਿਸੇ ਲੰਗਾਰਿਆ ਆਕੇ।
ਲੈ ਕੇ ਆਸਰਾ ਇਹਨਾਂ, ਲਿਤਾੜੀ ਹੋਈ ਢਾਣੀ ਦਾ।
ਕਰਕੇ 'ਅਮਰ' ਦਸਨਾ ਏਂ, ਵਖੇਵਾਂ ਦੁਧ ਪਾਣੀ ਦਾ।

- ੪੦ -