ਪੰਨਾ:ਚਾਰੇ ਕੂਟਾਂ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਹੁੰਦਾ ਹੈ ਦਿਲ ਮੇਰਾ, ਨੈਣੀ ਵਸਾ ਲਵਾਂ ਮੈਂ।
ਫੁੱਲਾਂ ਤੋਂ ਵਧ ਚੜ੍ਹ ਕੇ, ਤੈਨੂੰ ਹਸਾ ਲਵਾਂ ਮੈਂ।
ਰਾਹਾਂ ਦੇ ਚਾਨਣੇ ਲਈ, ਤੈਨੂੰ ਜਗਾ ਲਵਾਂ ਮੈਂ।
ਹੈ ਅੰਗ ਅੰਗ ਅੰਦਰ, ਪੈਦਾ ਹੁਲਾਰ ਹੋਇਆ-
ਤੇਰਾ ਦੀਦਾਰ ਹੋਇਆ।

ਵਿਛੜਨ ਲਈ ਕਦੇ ਵੀ, ਮਜ਼ਬੂਰ ਹੋਈਏ ਨਾ।
ਆਪਣੇ ਲਈ ਹੀ ਮਰ ਕੇ, ਮਸ਼ਹੂਰ ਹੋਈਏ ਨਾ।
ਲੋਕਾਂ ਦੀ ਨਜ਼ਰ ਕੋਲੋਂ, ਮਫ਼ਰੂਰ ਹੋਈਏ ਨਾ।
ਹੈ'ਅਮਰ' ਪਿਆਰ ਸਾਡਾ, ਜਗ ਦਾ ਪਿਆਰ ਹੋਇਆ-
ਤੇਰਾ ਦੀਦਾਰ ਹੋਇਆ।

-੫੯-