ਪੰਨਾ:ਚੁਲ੍ਹੇ ਦੁਆਲੇ.pdf/137

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੁੱਢੀ ਵਹੁਟੀ ਨੇ ਗੋਭੀ ਵਿਚ ਭੁੰਨ ਕੇ ਬਣਾ ਦਿਤੀ ਤਾਂ ਉਸ ਬੜਾ ਖਿਝ ਕੇ ਆਖਿਆ “ਗੋਭੀ ਠੀਕ ਬਨਾਨੀ ਏਂ ਤੂੰ, ਜਿਵੇਂ ਆਂਡੜੇ ਹੁੰਦੇ ਨੇ ’’ ! ਗੰਨੇ ਤੇ ਬੇਰਾਂ ਦੇ ਸਵਾਦ ਤੋਂ ਉਹ ਰਹਿੰਦੀ ਉਮਰ ਲਈ ਵਾਜਾ ਹੋ ਗਿਆ ਸੀ ਤੇ ਦਾਣੇ ਚੱਬਣੇ ਵੀ ਉਸ ਲਈ ਅਸਲੋਂ ਅਸੰਭਵ ਸਨ । ਇਨਾਂ ਸਾਰੀਆਂ ਚੀਜ਼ਾਂ ਦੀ ਕਸਰ ਉਹ ਵਧਰਾ ਦੁਧ ਪੀ ਕੇ ਕੱਢ ਲੈਂਦਾ। ਸ਼ਾਇਦ ਇਸੇ ਦੁਧ ਦਾ ਸਦਕਾ ਹੀ ਸੀ ਕਿ ਜਦੋਂ ਕੋਈ ਕਾਮਾ ਹਲ ਖਲਾਰ ਕੇ ਪੈਲੀ ਦੀਆਂ ਗੱਠਾਂ ਗੋਡਣ ਲੱਗਦਾ ਤਾਂ ਆਲਾ ਸਿੰਘ ਖਲੋਤਾ ਹਲ ਆਪ ਹਿੱਕ ਲੈਂਦਾ। ਇਨਾਂ ਬੁੱਢਿਆਂ ਢੱਗਿਆਂ ਦੀ ਉਹ ਰਗ ਰਗ ਦਾ ਜਾਣੀ ਸੀ । ਇਸ ਧੌਲੇ ਢਗੇ ਦੀ ਮਾਂ ਦੀ ਮਾਂ ਉਸ ਦੇ ਪੁਤਰ ਦੇ ਦਾਜ ਵਿਚ ਆਈ ਸੀ ਤੇ ਉਸ ਦੇ ਘਰ ਆ ਕੇ ਦਸ ਸੂਏ ਸੂਈ ਸੀ । ਉਨ੍ਹਾਂ ਦੋਸ਼ਾਂ ਸਇਆਂ ਵਿਚ ਇਕ ਇਸ ਬਢੇ ਢੰਗ ਦੀ ਮਾਂ ਸੀ । ਨਿੱਕਾ ਹੁੰਦਾ ਇਹ ਧੌਲਾ ਢੱਗਾ ਬੜਾ ਸ਼ੈਤਾਨ ਸੀ । ਜਦੋਂ ਆਲਾ ਸਿੰਘ ਇਸ ਨੂੰ ਖੋਲ ਕੇ ਗਾਂ ਹੇਠ ਛੱਡਦਾ ਤਾਂ ਇਹ ਗਾਂ ਵਲ ਏਡੀ ਜ਼ੋਰ ਦੀ ਭਜਦਾ ਕਿ ਇਸ ਤੋਂ ਗਾਂ ਦੇ ਕੋਲ ਆਪਣੇ ਆਪ ਨੂੰ ਠਲਿਆ ਨ ਜਾਂਦਾ ਤੇ ਇਹ ਗਾਂ ਦੇ ਹੋਠ ਪੈਣ ਦੀ ਥਾਂ ਉਸ ਕੋਲੋਂ ਅਗਾਂਹ ਲੰਘ ਜਾਂਦਾ ਤੇ ਫਿਰ ਮੁੜ ਕੇ ਆਉਂਦਾ । ਗਾਂ ਚੁੰਘਦੇ ਨੂੰ ਬੰਨਣ ਲੱਗਿਆਂ ਪੈਰ ਮਿੱਧ ਦਿੰਦਾ ਤੇ ਕਦੀ ਕਦੀ ਗੁੱਸੇ ਵਿਚ ਬੰਨ੍ਹ ਕੇ ਪਿਛਾਂਹ ਹਟਣ ਲੱਗਿਆਂ ਨੂੰ ਸਿਰ ਵੀ ਮਾਰਦਾ। ਦੂਜੇ ਵਰੇ ਜਦੋਂ ਸਾਰੇ ਡੰਗਰ ਚੁਗਣ ਲਈ ਛਿੜਦੇ ਤਾਂ ਇਹ ਵਹਿੜਕਾ ਖੁਰਲੀ ਤੇ ਹੀ ਬੱਧਾ ਰਹਿੰਦਾ । ਖੁਲਿਆ ਹੋਇਆ ਤੇ ਇਹ ਕਾਬੂ ਹੀ ਨਹੀਂ ਸੀ ਆਉਂਦਾ। ਇਕ ਵਾਰ ਇਹ ਰੱਸਾ ਤੁੜਾ ਕੇ ਖੁਲ ਗਿਆ ਸੀ ਤੇ ਅੰਨੇ ਵਾਹ ਬੜੀ ਦੂਰ ਭੱਜ ਗਿਆ। ਮਸਾਂ ਆਲਾ ਸਿੰਘ ਦੇ ਪੁਤਰ ਨੇ ਘੋੜੀ ਤੇ ਚੜ੍ਹ ਕੇ ਇਸ ਨੂੰ ਵੇੜ ਕੇ ਆਂਦਾ ਤੇ ਕਈਆਂ ਜਣਿਆਂ ਰਲ ਕੇ ਫੜਿਆ । ਤੇ ਤੀਜੇ ਵਰੇ ਇਸ ਨੇ ਬੱਧੇ ਬੱਧੇ ਹੀ ਇਕ ਮੱਝ ਤ੍ਰਟ ਦਿੱਤੀ ਤੇ ਆਲਾ ਸਿੰਘ ਨੂੰ ਮੱਝ ਨੂੰ ਬੀਮਾਰ ਹੋਣ ਤੋਂ ਬਚਾਣ ਲਈ ਉਸ

੧੪੨