ਪੰਨਾ:ਚੁਲ੍ਹੇ ਦੁਆਲੇ.pdf/138

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੇ ਪਿੰਡੇ ਤੇ ਗਿੱਲੀ ਚੀਕਣੀ ਮਿੱਟੀ ਮਲਣੀ ਪਈ ਸੀ। ਚੌਥੇ ਵਰੇ ਜਦੋਂ ਇਸ ਦੇ ਗਲ ਘੁੰਗਰੂਆਂ ਦਾ ਹਾਰ ਪਾ ਕੇ ਮੁਹਰਲੇ ਫਲ ਜਤਾ ਤਾਂ ਕਈ ਮੰਗਣ ਆਏ ਬਾਜੀਗਰ ਤੇ ਬਾਜੀਗਰਨੀਆਂ ਇਸਦੀਆਂ ਲੰਮੀਆਂ ਪੀਘਾਂ ਤੇ ਘਟਦੇ ਜਸ਼ੇ ਦੀਆਂ ਸਿਫਤਾਂ ਕਰ ਕੇ ਇਸ ਦੇ ਗਲ ਕੌਡੀਆਂ ਤੇ ਮਣਕਿਆਂ ਦੀਆਂ ਗਾਨੀਆਂ ਪਾ ਕੇ ਆਲਾ ਸਿੰਘ ਤੋਂ ਕਣਕ ਦੀਆਂ ਭਰੀਆਂ ਲੈ ਗਏ । ਹਲੀ ਜੁਤੇ ਦੀ ਨੱਥ ਆਲਾ ਸਿੰਘ ਪਿਛਾਂਹ ਨੂੰ ਫੜੀ ਰਖਦਾ। ਨਹੀਂ ਤੇ ਇਹ ਆਪਣੇ ਹੇਠਲੇ ਢੱਗੇ ਨੂੰ ਸਿੱਧਾ ਨਹੀਂ ਸੀ ਹੋਣ ਦਿੰਦਾ। ਪਰ ਹੁਣ ਤੇ ਨੱਥ ਛੱਡ ਇਸ ਦੇ ਗਲ ਰੱਸੇ ਦੀ ਵੀ ਲੋੜ ਨਹੀਂ ਸੀ । ਇਹ ਧੌਲਾ ਢੱਗਾ ਤੇ ਆਪਣੀ ਹੋਂਦ ਤੋਂ ਵੀ ਮੁਨਕਰ ਸੀ । ਜਿਥੇ ਜੋੜੀਏ, ਬਿਨਾਂ ਅੜੀ ਦੇ ਜਪ ਪੈਂਦਾ । ਗਡੇ ਉਤੇ ਭਾਵੇਂ ਕੋਈ ਆਦਮੀ ਵੀ ਨਾ ਹੋਵੇ ਸਿੱਧਾ ਘਰ ਲੈ ਆਉਂਦਾ। ਓੜ ਅਸਲੋਂ ਸਿੱਧੀ ਕੱਢਦਾ । ਇਸ ਦੀਆਂ ਕੋਈ ਵੱਖਰੀਆਂ ਆਦਤਾਂ ਨਹੀਂ ਸਨ, ਨਾ ਕੋਈ ਖਰਾਬੀਆਂ, ਨਾ ਇਸ ਦੀਆਂ ਕੋਈ ਖਾਹਿਸ਼ਾਂ ਸਨ ਤੇ ਨਾ ਉਨਾਂ ਦੇ ਪੂਰਾ ਕਰਨ ਲਈ ਕੋਈ ਯਤਨ । ਇਹ ਕੇਵਲ ਪੱਠੇ ਖਾਂਦਾ, ਸਾਹ ਲੈਂਦਾ ਤੇ ਜੂਲੇ ਹੇਠ ਜਪਦਾ ਕੋਈ ਪੰਦਰਾਂ ਵਰੇ ਪਹਿਲਾਂ ਇਹ ਧੌਲਾ ਵਹਿੜਕਾ ਤੇ ਆਲਾ ਸਿੰਘ ਦੋਵੇਂ ਜੀਉਂਦੇ ਸਨ, ਪਰ ਹੁਣ ਕੱਲਾ ਆਲਾ ਸਿੰਘ ਜੀ ।
ਹਾਂ ਆਲਾ ਸਿੰਘ ਬੁਢਾ ਹੋ ਕੇ ਵੀ ਅਜੇ ਜੀਉਂਦਾ ਸੀ । ਉਸਦੇ ਜੀਉਂਦੇ ਹੋਣ ਦਾ ਨਿਸਚਾ ਕੇਵਲ ਡਾਕਟਰਾਂ ਨੂੰ ਹੀ ਨਹੀਂ ਸੀ, ਸਗੋਂ ਸਾਰਿਆਂ ਨੂੰ, ਘਰ ਦਿਆਂ ਨੂੰ, ਪਿੰਡ ਵਾਲਿਆਂ ਨੂੰ ਤੇ ਕੋਲ ਦੇ ਪਿੰਡ ਵਾਲਿਆਂ ਨੂੰ । ਇਨ੍ਹਾਂ ਸਾਰਿਆਂ ਲਈ ਉਹ ਅਜੇ ਜੀਉਂਦਾ ਸੀ ! ਸਾਰੇ ਉਸਦੀ ਸੁਖ ਸਾਂਦ ਪੁਛਦੇ ਤੇ ਉਸ ਬਾਬਤ ਗਲਾਂ ਧਿਆਨ ਨਾਲ ਸੁਣਦੇ । ਆਪਣੇ ਦਵਾਲੇ ਦੇ ਪਿੰਡਾਂ ਦੀ ਤੇ ਉਹ ਮਾਨੋਂ ਹਵਾ ਵਿਚ ਉਕਰਿਆ ਹੋਇਆ ਸੀ। ਕੋਈ ਸੋਝੀ ਵਾਲਾ ਰਾਹੀ ਜਾਂ ਪ੍ਰਾਹੁਣਾ ਉਸ ਦੇ ਨਾਂ ਤੋਂ ਜਾਣੂ ਹੋਇਆਂ ਬਿਨਾਂ ਨਹੀਂ

੧੪੩