ਪੰਨਾ:ਚੁਲ੍ਹੇ ਦੁਆਲੇ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਏ ਸਾ ਜੇ । ਅੱਜ ਤੁਹਾਨੂੰ ਟਕੇ ਟਕੇ ਦੀਆਂ ਗੱਲਾਂ ਆ ਗਈਆਂ ਨੇ ? ਜੰਮਦੀਆਂ ਸੂਲਾਂ ਦੇ.......
ਵਿਚੋਂ ਹੀ ਕੰਬਦਾ ਕੰਬਦਾ ਰਾਮ ਲਾਲ ਬੋਲਿਆ ‘ਪਰ ਚਾਚੀ ਜੀ ! ਅਸੀਂ ਤੁਹਾਨੂੰ ਤੇ ਕੁਝ ਨਹੀਂ ਆਖਿਆ, ਤੁਸੀਂ ਤੇ ਐਵੇਂ ਈ, ਖਪਦੇ ਰਹਿੰਦੇ ਓ । ਮੈਂ ਤੇ ਉੱਚ ਕਿਹਾ ਸੀ ਪਈ ਮੇਰੇ ਕੋਲ ਸਮਾਂ ਤੈਨੂੰ ਦੇਣ ਜੋਗਾ ਕੁਝ ਨਹੀਂ ਤੇ ਉਸ ਅਗੋਂ । ਕਹਿ ਦਿੱਤਾ......। ’’
ਬਿੰਦਰੋ ਗੁੱਸੇ ਨਾਲ ਉਸ ਦੀ ਗਲ ਟੁਕ ਕੇ ਬੋਲੀ, ‘ਤੇਰੇ ਕੋਲ ਕੁਝ ਨਹੀਂ ਤੇ ਐਵੇਂ ਆਕੜਿਆ ਫਿਰਨਾ ਏ ? ਇਡਾ ਹੇਜ ਐੱਦਾ ਈ ਤੇ ਜਾ ਕੇ ਹੱਸ ਘੜਾ ਦੇ ਸੂ ਨੇ ਵਡੀ ਡਿੱਕੋ ਨੂੰ । ਬਿਗਾਨਾ ਖਾ ਕੋਈ ਡਕਾਰ ਮਾਰਨੇ ਸੁਖਾਲੇ ਹੁੰਦੇ ਨੇ ਪਤਾ ਉਹਨੂੰ ਲੱਗਦਾ ਏ ਜਿੰਨੂੰ ਹੱਡ ਭੰਨ ਕੇ ਕਮਾਣਾ ਪੈਂਦਾ ਏ ।
ਸੋਮਾ ਇਸ ਵਲੇ ਬਾਂਦਰੀ ਦੇ ਬੱਚੇ ਵਾਂਗ ਭਰਾ ਨਾਲ ਚੰਬੜੀ ਹੋਈ ਸੀ ਤੇ ਰਾਮ ਲਾਲ ਉਸ ਦੇ ਸਿਰ ਨੂੰ ਬਾਂਹ ਵਿਚ ਲੈ ਕੇ ਖੜਾ ਕੰਬ ਰਿਹਾ ਸੀ । ਉਹ ਬੋਲਿਆ, ‘‘ ਚਾਚੀ ਜੀ, ਮੈਂ ਤਾਂ ਜਦੋਂ ਦੀ ਹੋਸ਼ ਸਮਾਲੀ ਏ ਇਕ ਦਿਨ ਵੀ ਵਿਹਲੀਆਂ ਨਹੀਂ ਖਾਧੀਆਂ। ਸਾਰੀ ਦਿਹਾੜੀ ਹਲਵਾਈ ਦੀ ਭੱਠੀ ਅੱਗੇ ਝੁਕਿਆ ਰਹਿਨਾ ਵਾਂ। ’’
‘‘ ਝੁਕਿਆ ਰਹਿਨਾ ਏਂ ਤੇ ਮੇਰੇ ਤੇ ਹਨ , ਕਰਨਾ ਏਂ ? ਤੇਰਿਆਂ ਤਿੰਨਾਂ ਰੂਪਈਆਂ ਨਾਲ ਈ ਸਾਰੀਆਂ ਗੱਡਾਂ ਲੱਦੀ ਦੀਆਂ ਨੇ ਕਿ। ਤੇ ਨਾਲ ਥੋਡੇ ਦਹਾਂ ਦੇ ਤੰਦੂਰ ਭਰਦੇ ਹੋਣੇ ਨੇ । ’’
ਰਾਮ ਲਾਲ ਨੇ ਝਿਜਕਦਿਆਂ ਝਿਜਕਦਿਆਂ ਆਖ ਹੀ ਦਿਤਾ- ‘‘ ਤੇ ਉਹ ਜਿਹੜੇ ਭਾਈਆ ਦੋ ਹਜ਼ਾਰ ਛੱਡ ਗਿਆ ਸੀ ਉਹ ਕਿੱਥੇ ਗਏ ?’’
‘‘ ਸੁਆਹ ਤੇ ਮਿੱਟੀ ਦੇ ਬੁਕੇ ਛੱਡ ਗਿਆ ਸੀ ਜਿਹੜੀ

੪੧