ਤੁਹਾਡੇ ਸਿਰ ਵਿਚ ਪਵੇ। ਮਰ ਜਾਣਿਆ, ਜ਼ਬਾਨ ਖਿਚ ਲਉ ਗ ਜੇ ਬਹੁਤਾ ਲੁਤਰੋ ਲੁਤਰ ਕਰੇਗਾ ਤੇ ਰਖੀ ਯਾਦ....... ਕਿਹੜੇ ਮੈਨੂੰ ਦੋ ਹਜ਼ਾਰ ਬਨ੍ਹਾਂ ਗਿਆਂ ਸਾਈ ਵੇ ਟੁਟ ਪੈਣਿਆ, ਦਸ ਤੇ ਸਹੀ ਜ਼ਰਾ |
ਰਾਮ ਲਾਲ ਹੋਰ ਕੁਝ ਕਹਿਣ ਹੀ ਲੱਗਾ ਸੀ ਜੋ ਰੱਦੀ ਰੋਂਦੀ ਮਾਂ ਨੇ ਉਸ ਦਾ ਹੱਥ ਘੁੱਟ ਕੇ ਇਸ਼ਾਰੇ ਨਾਲ ਉਸ ਨੂੰ ਬੋਲਣ ਤੋਂ ਰੋਕ ਦਿਤਾ।
ਬਿੰਦਰੋ ਖਪਦੀ ਖਿਝਦੀ ਚਲੀ ਗਈ ਤੇ ਇਹ ਦੋਵੇਂ ਭੈਣ ਭਰਾ ਬਿਨਾ ਕੁਝ ਖਾਧਿਆਂ ਪੀਤਿਆਂ ਹੀ ਸੌਂ ਗਏ ।
ਅੱਜ ਦੀ ਰਾਤ ਸੋਮਾ ਲਈ ਵਰੇ ਦੀ ਹੋ ਗਈ । ਪਲ ਪਲ ਪਿਛੋਂ ਉਸ ਨੂੰ ਇਹ ਖ਼ਿਆਲ ਸਤਾਂਦਾ ਸੀ ਕਿ ਵੀਰ ਅੱਨਾਂ ਪਹਿਰਾਂ ਤੋਂ ਭੁਖਾ ਹੈ । ਉਹ ਘੜੀ ਮੁੜੀ ਉਠ ਕੇ ਬੈਠ ਜਾਂਦੀ, ਪਰ ਫਿਰ ਇਹ ਸੋਚਕੇ ਕਿ ਚਾਚੀ ਤਾਂ ਰਸੋਈ ਨੂੰ ਜੰਦਰਾ ਮਾਰ ਗਈ ਹੈ, ਲਹੂ ਦਾ ਘੁੱਟ ਭਰ ਕੇ ਲੰਮੀ ਪੈ ਜਾਂਦੀ ਸੀ।
ਉਧਰ ਰਾਮ ਲਾਲ ਦਾ ਵੀ ਇਹੋ ਹਾਲ ਸੀ। ਉਹ ਕਿਸੇ ਹੋਰ ਹੀ ਵਹਿਣ ਵਿਚ ਰੁੜਿਆ ਜਾ ਰਿਹਾ ਸੀ ।
ਪਰਭਾਤ ਵੇਲੇ ਰਾਜ ਲਾਲ ਉਠਿਆ ਚੰਨ ਦੀ ਚਾਨਣੀ ਵਿਚ ਭੈਣ ਦੇ ਚਮਕ ਰਹੇ ਭੇਲ ਚਿਹਰੇ ਨੂੰ ਉਹ ਕਿੰਨਾ ਹੀ ਚਿਰ ਉਸ ਦੇ ਸਰਾਣੇ ਖੜੋਤਾ ਵੇਖਦਾ ਰਿਹਾ ।
ਉਸ ਨੇ ਇਕ ਵਾਰੀ ਹੱਥ ਵਾਲੀ ਰੱਖੜੀ ਵਲ ਡਿੱਠਾ, ਫਿਰ ਸੋਮਾ ਦੀ ਉਂਗਲੀ ਵਿਚ ਪਈ ਹਈ ਲੋਹੇ ਦੀ ਮੁੰਦਰੀ ਵਲ । ਉਸਨੇ ਇਕ ਠੰਡਾ ਸਾਹ ਭਰਿਆ ਤੇ ਪੌੜੀਆਂ ਦੇ ਮੋੜ ਉਤੇ ਜਾ ਕੇ ਇਕ ਵਾਰੀ ਫਿਰ ਭੈਣ ਵਲ ਤਕਿਆ । ਫਿਰ ਹੇਠਾਂ ਉਤਰ ਗਿਆ ।
੪੨