ਬਾਲਟੀ ਪਤੀ ਦੀ ਮੰਜੀ ਦੇ ਸਿਰ੍ਹਾਣੇ ਵਲ ਧਰੀ ਤੇ ਦੂਜੀ ਮੰਜੀ ਤੇ ਸਾਹ ਲੈਣ ਲਈ ਧੜਮ ਕਰਕੇ ਲੇਟ ਗਈ ।
ਹੇਠਾਂ, ਰਸੋਈ ਵਿਚ, ਇਨ੍ਹਾਂ ਦੀ ਪਲੇਠੀ ਦੀ ਧੀ, ਅਠਾਰਾ ਸਾਲ ਦੀ ਵਿਦਿਆ, ਟੱਬਰ ਦੀ ਰੋਟੀ ਤਿਆਰ ਕਰ ਰਹੀ ਸੀ । ਇਹ ਰਸੋਈ ਕੀ ਸੀ, ਨਰਕ ਵਿਚੋਂ ਚੁੱਕ ਲਿਆਂਦੀ ਹੋਈ ਕੋਈ ਭੱਠੀ ਸੀ । ਕੁਝ ਇਨਸਾਨੀ ਕਾਰੀਗਰੀ ਦਾ ਸਦਕਾ ਜਿਸ ਨੇ ਇਸ ਦੀ ਹਵਾਦਾਰੀ ਲਈ ਕੋਈ ਸਿਰ-ਦਰਦੀ ਨਹੀਂ ਸੀ ਤੇ ਇਕ ਨ ਹੋਣ ਵਰਗੀ ਚਿਮਨੀ ਤੋਂ ਹੀ ਸੰਤੋਖ ਕਰ ਲਿਆ ਸੀ ਤੇ ਬਾਕੀ ਉਸ ਪਾਲਕ ਤੇ ਦਿਆਲੂ ਸ਼ਕਤੀ ਦੇ ਤੁਫ਼ੈਲ ਜੋ ਸ਼੍ਰਿਸ਼ਟੀ ਦਾ ਤੇ ਇਸ ਦੇ ਹਵਾ, ਪਾਣੀ, ਮੌਸਮ, ਆਦਿ, ਦਾ ਜਨਤਾ ਦੇ ਭਲੇ ਨੂੰ ਮੁੱਖ ਰਖਦੀ ਹੋਈ ਪੂਰਾ ਪਰਬੰਧ ਕਰਦੀ ਹੈ ਇਹ ਰਸੋਈ ਆਪਣ ਵਿਚਲੀ ਨਿਰਦੋਸ਼ ਕੁਮਾਰੀ ਸਣੇ ਉਸ ਚਾਰਟ ਵਿਚ ਇਕ ਤਸਵੀਰ ਬਣੀ ਹੋਈ ਸੀ, ਅਸਾਡੇ ਦੇਸ ਆਮ ਬਜ਼ਾਰ ਵਿਚ ਵਿਕਦੀਆਂ ਹਨ, ਧਰਮੀ ਦੁਕਾਨਦਾਰ ਲੇਟੀ ਚਮੇੜ ਕੇ ਕੰਧਾਂ ਤੇ ਥਮਲਿਆਂ ਨਾਲ ਲਾ ਛਡਦੇ ਹਨ--ਜਾਣੋ ਇਕ ਸੁੰਦਰ ਇਸਤਰੀ ਆਪਣੇ ਇਸ ਸੰਸਾਰ ਵਿਚ ਕੀਤੇ ਪਾਪਾਂ ਦੀ ਸਜ਼ਾ ਵਿਚ ਨਰਕ ਦੀ ਅੱਗ ਵਿਚ ਸੜ ਰਹੀ ਸੀ । ਹੋ ਸਕਦਾ ਹੈ ਵਿੱਦਿਆ ਕਿਸੇ ਪਿਛਲੇ ਜਨਮ ਦੇ ਕੀਤੇ ਪਾਪਾਂ ਦੀ ਸਜ਼ਾ ਇਥੇ ਭੋਗ ਰਹੀ ਹੋਵੇ ਪਰ ਸਾਧਾਰਣ ਮਾਨੁਖਾ-ਅੱਖ ਨੂੰ ਤਾਂ ਉਹ ਇਤਨੀ ਮਾਸੂਮ ਜਾਪਦੀ ਸੀ ਜੋ ਉਸ ਨੇ ਕਦੀ ਵੀ ਤੇ ਕਿਤੇ ਵੀ ਪਾਪ ਨਹੀਂ ਕੀਤਾ ਹੋਣਾ । ਇਕ ਪਦਾਰਥਵਾਦੀ ਉਸ ਦੀ ਇਸ ਮੰਦੀ ਦਸ਼ਾ ਦਾ ਕਾਰਣ ਉਸ ਦੇ ਪਿਤਾ ਦੀ ਅਯੋਗਤਾ ਨੂੰ ਠਹਿਰਾਂਦਾ ਤੇ ਇਸ ਤਰਾਂ ਉਹ ਈਸਾਈ ਮਤ ਦੇ ਇਕ ਮੁਖ ਸਿਧਾਂਤ ਦੇ-ਮਾਪਿਆਂ ਦੇ ਪਾਪ ਉਨ੍ਹਾਂ ਦੀ ਸੰਤਾਨ ਤੇ ਭਾਰੂ ਪੈਂਦੇ ਸਨ - ਅਨੁਕੂਲ ਹੁੰਦਾ।ਇਹ ਹੈ ਵੀ ਠੀਕ ਕਿਉਂਕਿ ਪਦਾਰਥਕ ਅਯੋਗਤਾ ਹੀ ਸਭ ਤੋਂ ਵੱਡਾ ਪਾਪ ਤਾਂ ਹੈ ।
ਮਾਂ, ਪਰ, ਆਪਣੀ ਬੱਚੀ ਨੂੰ ਇਸ ਤਰਾਂ ਇਕੱਲੀ ਨੂੰ ਨਰਕ
੮੨