ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਵਿੰਦਰ ਸਤਿਆਰਥੀ


ਆਪ ਆਪਣੇ ਦੇਸ਼ ਦੇ ਲੋਕ ਗੀਤਾਂ ਦੇ ਬੜੇ ਪ੍ਰੇਮੀ ਹਨ । ਗੀਤਾਂ ਦੀ ਦੂੰਡ ਵਿਚ ਭਾਰਤ ਦੀਆਂ ਸਭ ਕੁਟਾਂ ਭਵੇਂ ਹਨ । ਗੀਤਾਂ ਦੀਆਂ ਕਈ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ, ਜਿਨ੍ਹਾਂ ਵਿਚੋਂ ‘ਗਿੱਧਾ’, ‘ਦੀਵਾ ਬਲੇ ਸਾਰੀ ਰਾਤ’, ਧਰਤੀ ਦੀਆਂ ਵਾਜਾਂ', ਸਿਧ ਹਨ । ਕਹਾਣੀਆਂ ਦਾ ਇਕ ਨਰੋਲ ਸੰਗ੍ਰਹਿ 'ਕੁੰਗ ਪੋਸ਼` ਵੀ ਦਿੱਤਾ ਹੈ ।
ਸਤਿਆਰਥੀ ਜੀ ਦਾ ਆਪਣਾ ਜੀਵਨ ਇਕ ਗੀਤ ਹੈ ਤੇ ਇਕ ਕਹਾਣੀ । ਉਨ੍ਹਾਂ ਦੀ ਰੂਹ ਨਦੀਆਂ ਦੀਆਂ ਲਹਿਰਾਂ, ਪੀਘ ਦੇ ਰੰਗਾਂ ਤੇ ਨਚਦੀ ਅਤੇ ਗਰੀਬ ਨੌਜਵਾਨਾਂ ਤੇ ਮੁਟਿਆਰਾਂ ਦੀਆਂ ਮੰਗਾਂ ਤੇ ਸਧਰਾਂ ਵਿਚ ਵਿਚਰਦੀ ਹੈ। ਇਸ ਲਈ ਇਹ ਵਿਸ਼ੇ ਉਸਦੇ ਬਹੁਤ ਨੇੜੇ ਸਨ । ਆਪ ਅਗਾਂਹ ਵਧੂ ਹਨ ਕਿਉਂਕਿ ਆਪ ਦਾ ਮੇਲ ਜੋਲ ਅਤੇ ਪਿਆਰ ਗਭਲੇ ਲੋਕਾਂ ਤਕ ਹੀ ਸੀਮਤ ਨਹੀਂ ਸਗੋਂ ਹੇਠਲੇ ਤਬਕੇ ਦੇ ਲੋਕਾਂ ਵਲ ਆਪ ਦਾ ਝੁਕਾ ਜ਼ਿਆਦਾ ਹੈ ਉਨ੍ਹਾਂ ਦੀਆਂ ਔਕੜਾਂ ਉਮੰਗਾਂ ਆਪ ਦੇ ਮਨ ਨੂੰ ਜ਼ਿਆਦਾ ਪ੍ਰਭਾਵਤ ਕਰਦੀਆਂ ਹਨ।
ਆਪ ਦੀਆਂ ਕਹਾਣੀਆਂ ਗੀਤਾਂ ਤੇ ਰਾਗ ਦੇ ਰਸ ਨਾਲ ਭਰੀਆਂ ਪਈਆਂ ਹਨ । ਸ਼ੈਲੀ ਕਾਵਿ-ਮਈ ਤੇ ਵਾਤਾਵਰਨ ਰਹਸਵਾਦੀ । ਪਰ ਕਦੀ ਕਦੀ ਹੌਲੀ ਫੁਲ ਬੋਲੀ ਵਿਚ ਸਿਧੀਆਂ