ਪੰਨਾ:ਚੂੜੇ ਦੀ ਛਣਕਾਰ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਦੂ

ਤੀਰ ਨੈਣਾਂ ਦੇ ਮਾਰਨ ਵਾਲੇ
ਦਸ ਜਾ ਕੋਈ ਟਿਕਾਣਾ।
ਤੂੰ ਨਹੀਂ ਰਾਹੀ ਏਸ ਮੰਨਜ਼ਲ ਦਾ
ਤੈਨੂੰ ਕਿਸ ਸਮਝਾਣਾ।
ਮੋੜ ਮੋੜ ਤੇ ਮੁੜਨਾ ਪੈਂਦਾ
ਪ੍ਰੇਮ ਦਾ ਬਿਖੜਾ ਪੈਂਡਾ।
ਨਜ਼ਰ ਤੇਰੀ ਕੋਈ ਜਾਦੂ ਜਾਪੇ
ਖੁਸ ਗਿਆ ਪੀਣਾ ਖਾਣਾ।

੨੪