ਪੰਨਾ:ਚੂੜੇ ਦੀ ਛਣਕਾਰ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਥੋਂ ਕੂਚ ਤੇ ਇਕ ਦਿਨ ਜ਼ਰੂਰ ਹੋਣੈ


ਇਹ ਜਗਤ ਸਰਾਂ, ਮੁਸਾਫਰਾਂ ਦੀ
ਏਥੋਂ ਕੂਚ ਤੇ ਆਖਰ ਜ਼ਰੂਰ ਹੋਣੈ।
ਖਾਲੀ ਹੱਥ ਸਿਕੰਦਰ ਦੇ ਵਾਂਗ ਜਾਣਾ
ਭਾਵੇਂ ਦੌਲਤ ਦਾ ਚੜਿਆ ਗਰੂਰ ਹੋਣੈ।

ਭਾਂਡਾ ਜਿਹੜਾ ਘੁਮਿਆਰ ਤੋਂ ਗਿਆ ਘੜਿਆ
ਉਸ ਭਜ ਕੇ ਤੇ ਚਕਨਾ ਚੂਰ ਹੋਣੈ।
ਮੈਂ ਮੇਰੀ ਦਾ ਐਵੇਂ ਇਹ ਸਾਕ ਬਣਿਐ
ਏਸ ਰੂਹ ਨੇ ਬੁਤ ਤੋਂ ਦੂਰ ਹੋਣੈ।

ਉੱਥੇ ਅਮਲਾਂ ਤੇ ਗਲ ਮੁਕ ਜਾਣੀ
ਬੈਠਾ ਆਪ ਹੀ ਓਥੇ ਹਜ਼ੂਰ ਹੋਣੈ।
ਬਿਖੜਾ ਰਾਹ ਤੇ ਦੂਰ ਹੈ ਮੰਜ਼ਲ
ਓਸੇ ਨੂਰ ਦਾ ਓਥੇ ਜ਼ਹੂਰ ਹੋਣੇ।

੨੫