ਪੰਨਾ:ਚੂੜੇ ਦੀ ਛਣਕਾਰ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਣੀ ਨਲਕੇ ਤੋਂ ਭਰਨੀ ਆਂ
ਦੁਖ ਪ੍ਰਦੇਸ਼ਾਂ ਦੇ ਚੰਨਾਂ
ਪਈ ਹੱਸ ਹੱਸ ਜਰਨੀ ਆਂ।


ਕਿਲਕ ਦਾ ਕਾਨਾ ਏ
ਵੇ ਓਹ ਤੇਰੀ ਕੀ ਲਗਦੀ
ਜਿਹਨੂੰ ਸੈਲ ਕਰਾਨਾਂ ਏ।


ਚਾਹ ਕ੫ ਵਿਚ ਪਾਨੀ ਆਂ
ਨਾਲੇ ਤੈਨੂੰ ਯਾਦ ਕਰਾਂ।
ਨਾਲੇ ਹੰਝੂ ਵਗਾਨੀ ਆਂ।


ਸਾਈਕਲ ਨੂੰ ਟਲੀ ਆ
ਏਨਾ ਤੇ ਦਸ ਮਾਹੀਆ
ਜੂਹ ਕਿਹੜੀ ਮਲੀ ਆ।


ਮੁੰਦਰੀ ਨੂੰ ਥੇਵਾ ਏ
ਹੁਸਨ ਜਵਾਨੀ ਚੰਨਾ
ਕੋਈ ਦਿਨ ਦਾ ਮੇਲਾ ਏ।

੫੪