ਪੰਨਾ:ਚੂੜੇ ਦੀ ਛਣਕਾਰ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿੰਬੂਆਂ ਦਾ ਰਸ ਮਾਹੀਆ
ਪ੍ਰਦੇਸ ਨਾ ਜਾਵੀਂ ਚੰਨਾਂ।
ਸਾਡੇ ਨੈਣਾਂ ‘ਚ ਵਸ ਮਾਹੀਆ।


ਮਕੀ ਦੇ ਭੁਨਾਏ ਦਾਣੇ
ਜਿਉਦਿਆਂ ਤੇ ਨਹੀਂ ਭੁਲਦੇ
ਮੋਇਆਂ ਪਿਛੋਂ ਰੱਬ ਜਾਣੇ।


ਕਿਲੀ ਨਾਲ ਰਸੀ ਆ
ਮਾਂ ਦੇ ਲਾਡਲਿਆ
ਕੋਈ ਗਲ ਨਾਂ ਦਸੀ ਆ।


ਪਾਣੀ ਨੂੰ ਬੂਰ ਪਿਆ।
ਨਾ ਰੋ ਝਲਿਆ ਦਿਲਾ
ਮਾਹੀ ਤੇਰਾ ਦੂਰ ਗਿਆ।


ਕਿਲਕ ਦੀ ਕਾਨੀ ਏ
ਤੇਰੇ ਕੋਲ ਚੰਨ ਮਾਹੀਆ

ਸਾਡੀ ਮੁੰਦਰੀ ਨਿਸ਼ਾਨੀ ਏ।

੫੫