ਪੰਨਾ:ਚੂੜੇ ਦੀ ਛਣਕਾਰ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਅੱਖਾਂ ਨਾਲ ਹੀ ਅੱਖੀਆਂ ਕਰਨ ਗੱਲਾ,
ਜਿਉਂ ਕਸੀਆਂ ਤੀਰ ਕਮਾਨੀਆਂ ਨੇ।

ਚਿਟੀ ਐਨਕ ਤੇ ਹੱਥ ਵਿਚ ਪਰਸ ਕਾਲਾ,
ਸਭ ਉਸੇ ਦੀਆਂ ਮੇਹਰਬਾਨੀਆਂ ਨੇ।

ਮੈਂ ਬੁਲਾਵਾਂ ਪਰ ਉਹ ਤੇ ਬੋਲਦੇ ਨਹੀਂ,
ਏਸੇ ਗੱਲ ਦੀਆਂ ਪਰੇਸ਼ਾਨੀਆਂ ਨੇ।

੮੪