ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਸ਼ਕਲ ਪੈਂਡਾ ਦੱਸ ਦੱਸ ਕੇ ਲੋਕਾਂ ਦੇ ਮਨ ਵਿਚ ਇਹ ਖ਼ਿਆਲ ਬਣਾਇਆ ਜਾ ਰਿਹਾ ਹੈ ਕਿ 'ਅੰਮ੍ਰਿਤ' ਸਾਰਿਆਂ ਵਾਸਤੇ ਨਹੀਂ ਵਿਰਲੇ ਭਾਗਾਂ ਵਾਲਿਆਂ ਵਾਸਤੇ ਹੈ, ਸਾਧਾਰਨ ਬੰਦੇ ਵਿਚਾਰ ਗੁਰੂ-ਚਰਨਾਂ ਤੋਂ ਪਰੇ ਹੀ ਰਹਿਣ ਜੋਗੇ ਹਨ।
ਪਰ ਕਈ ਐਸੇ ਭੀ ਧਾਰਮਿਕ ਬੰਦੇ ਮਿਲਦੇ ਹਨ ਜਿਨ੍ਹਾਂ ਵਿਚ ਇਖ਼ਲਾਕੀ ਉੱਨਤੀ ਦੀ ਕਿਤੇ ਰਤਾ ਭੀ ਅੰਸ਼ ਨਹੀਂ ਮਿਲਦੀ। ਉਹ ਲੋਕ ਧਰਮ-ਅਸਥਾਨਾਂ ਵਿਚ ਜਾ ਕੇ ਜਦੋਂ ਕੋਈ ਕਥਾ ਵਾਰਤਾ ਸੁਣਦੇ ਹਨ ਤਾਂ ਉਹਨਾਂ ਦਾ ਹਿਰਦਾ ਪੰਘਰ ਪੈਂਦਾ ਹੈ, ਅੱਖਾਂ ਵਿਚੋਂ ਪ੍ਰੇਮ ਦੇ ਅੱਥਰੂ ਵਹਿ ਨਿਕਲਦੇ ਹਨ, ਪਰ ਅੱਗੇ ਪਿਛੇ ਕਾਰ-ਵਿਹਾਰ ਵਿਚ ਝੂਠ, ਦਗ਼ਾ, ਫਰੇਬ ਕਰਨੋਂ ਰਤਾ ਭੀ ਸੰਕੋਚ ਨਹੀਂ ਕਰਦੇ। ਉਹਨਾਂ ਨੂੰ ਇਹ ਕਦੇ ਖਿਆਲ ਭੀ ਨਹੀਂ ਉੱਠਦਾ ਕਿ ਇਖ਼ਲਾਕ ਦਾ ਨੀਵਾਂ-ਪਣ ਧਾਰਮਕ ਜੀਵਨ ਦੇ ਰਾਹ ਵਿਚ ਰੁਕਾਵਟ ਪਾਂਦਾ ਹੈ।

ਧਾਰਮਿਕ ਜੀਵਨ ਇਹਨਾਂ ਦੋਹਾਂ ਵਿਰੋਧੀ ਗੁੱਠਾਂ ਦੇ ਵਿਚਕਾਰ ਹੈ। ਜੇ ਇਖ਼ਲਾਕ ਵਲੋਂ ਉੱਕਾ ਬੇ-ਪਰਵਾਹ ਹੈ, ਤਾਂ ਉਹ ਜੀਵਨ ਗੰਦਾ ਹੈ; 'ਧਰਮ' ਤੇ 'ਵਿਕਾਰ' ਦਾ ਮੇਲ ਨਹੀਂ ਹੈ, ਮੈਲੇ ਤੇ ਗੰਦੇ ਹਿਰਦੇ ਵਿਚ ਸੁੱਧ-ਸਰੂਪ ਪਰਮਾਤਮਾ ਆ ਕੇ ਨਹੀਂ ਬੈਠਦਾ। ਦੂਜੇ ਪਾਸੇ, ਧਾਰਮਿਕ ਜੀਵਨ ਢਹਿੰਦੀ ਕਲਾ ਵਲ ਨਹੀਂ ਲੈ ਜਾਂਦਾ, ਮਨੁੱਖ ਵਾਸਤੇ ਭਲਾਈ ਦਾ ਦਰਵਾਜ਼ਾ ਕਦੇ ਬੰਦ ਨਹੀਂ ਹੈ। ਡੁਬਦਿਆਂ ਨੂੰ ਡੁੱਬਣ ਨਹੀਂ ਦੇਂਦਾ, ਉਹਨਾਂ ਦੀ ਸਾਰ ਭੀ ਹੁੰਦੀ ਹੈ। ਆਨੰਦਪੁਰ ਦੇ ਘੇਰੇ ਵੇਲੇ ਸਿੰਘਾਂ ਨੂੰ ਬੜੀ ਕਰੜੀ ਪਰਖ ਦਾ ਟਾਕਰਾ ਕਰਨਾ ਪਿਆ ਸੀ। ੬ ਮਹੀਨੇ ਘੇਰੇ ਵਿਚ, ਅੰਦਰੋ ਰਸਦ-ਪਾਣੀ ਸਭ ਮੁਕ ਗਿਆ, ਰੁੱਖਾਂ ਦੇ ਛਿੱਲੜ ਭੀ ਮੁਕ ਗਏ। ਇਸ ਭੁੱਖ ਤੇ ਮੌਤ ਦੇ ਨਸ਼ੇ ਜਹੇ ਵਿਚ ਕੁਝ ਸਿੰਘ ਕਦਮੋਂ ਥਿੜਕ

੧੫੬