ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਕਾਰਾਂ ਦੇ ਫੁਰਨੇ ਵਧੀਕ ਬਲੀ ਹੋ ਰਹੇ ਹਨ। ਮੇਰਾ ਭੀ ਇਕ ਸਮੇਂ ਇਹੀ ਹਾਲ ਹੋਇਆ ਸੀ। ਕਈ ਸਾਲ ਇਹਨਾਂ ਨਾਲ ਘੋਲ ਕਰਦਾ ਰਿਹਾ, ਅਖੀਰ ਮੈਨੂੰ ਸਮਝ ਅਈ ਕਿ ਮੈਂ ਆਪਣੇ ਮਾਨਸਕ ਬਲ ਦਾ ਅਸਲੀ ਵਿਤੋਂ ਵਧੀਕ ਅੰਦਾਜ਼ਾ ਲਾਈ ਬੈਠਾ ਹਾਂ। ਇਹ ਮੇਰੀ ਭੁਲ ਹੈ ਤੇ ਏਸੇ ਭੁਲ ਵਿਚੋਂ ਮੈਨੂੰ ਕੱਢਣ ਵਾਸਤੇ ਮੇਰੇ ਉਤੇ ਵਿਕਾਰਾਂ ਦੇ ਹੱਲੇ ਹੋ ਰਹੇ ਹਨ। ਸੋ, ਮੈਂ ਆਪਣੇ ਉੱਦਮ ਦਾ ਰੁਖ਼ ਓਧਰੋਂ ਮੋੜ ਲਿਆ; ਉਹਨਾਂ ਦਾ ਖਿਆਲ ਹੀ ਛੱਡ ਦਿੱਤਾ ਤੇ ਉਹ ਮੈਨੂੰ ਅਕਾਉਣੋਂ ਹਟ ਗਏ।
ਜੇ ਮਨੁੱਖ ਦਿਲ ਵਿਚ ਇਹ ਗੰਢ ਬੰਨ੍ਹ ਲਏ ਕਿ ਮੈਂ ਬੜਾ ਪਾਪੀ ਹਾਂ ਤੇ ਮੇਰੇ ਬਚਾਉ ਦੀ ਕੋਈ ਆਸ ਨਹੀਂ, ਇਸ ਦਾ ਲਾਭ ਹੋਣ ਦੇ ਥਾਂ ਉਲਟਾ ਨੁਕਸਾਨ ਹੋਣ ਲੱਗ ਪੈਂਦਾ ਹੈ। ਇਹ ਵਹਿਮ ਉਸ ਦੇ ਆਤਮਾਂ ਨੂੰ ਉੱਚਾ ਹੋਣ ਨਹੀਂ ਦੇਂਦੇ, ਸਗੋਂ ਉਸ ਦੇ ਮਨ ਵਾਸਤੇ ਇਕ ਰੋਗ ਸਾਬਤ ਹੁੰਦਾ ਹੈ, ਇਸ ਨਿਰਾਸਤਾ ਵਿਚ ਡੁਬ ਕੇ ਕਈ ਵਾਰੀ ਅਜੇਹਾ ਮਨੁੱਖ ਸਗੋਂ ਵਧੀਕ ਘੋਰ ਪਾਪਾਂ ਵਿਚ ਪੈ ਜਾਂਦਾ ਹੈ, ਕਿਉਂਕਿ ਉਹ ਇਹ ਸਮਝ ਬੈਠਦਾ ਹੈ ਕਿ ਹੁਣ ਉਸ ਦੇ ਵਾਸਤੇ ਰੱਬੀ ਰਹਿਮ ਦੀ ਕੋਈ ਗੁੰਜੈਸ਼ ਨਹੀਂ ਰਹੀ, ਪਰਲੋਕ ਤਾਂ ਹੱਥੋਂ ਗਿਆ, ਇਸ ਲੋਕ ਦੀਆਂ ਮੌਜਾਂ ਕਿਉਂ ਗਵਾਈਏ।

ਜੋ ਲੋਕ 'ਅੰਮ੍ਰਿਤ' ਨੂੰ ਇਕ ਬੜੀ ਔਖੀ ਘਾਟੀ ਦੱਸੀ ਜਾਂਦੇ ਹਨ ਤੇ ਆਖਦੇ ਹਨ ਕਿ ਉਹੀ ਮਨੁੱਖ 'ਅੰਮ੍ਰਿਤ' ਛਕੇ ਜੋ ਇਸ ਜੋਗ ਹੋ ਜਾਏ, ਉਹ ਇਨਸਾਨੀ ਭਲਾਈ ਕਰਨ ਦੇ ਥਾਂ ਕਈ ਬੰਦਿਆਂ ਨੂੰ ਨਿਰਾਸਤਾ ਵਿਚ ਡਗਦੇ ਹਨ। ਇਕ ਪਾਸੇ ਸਤਿਗੁਰੂ ਆਖਦਾ ਹੈ —— ਭਾਈ ਡੱਲਾ! ਜੇ ਮੇਰੇ ਨਾਲ ਸਾਂਝ ਪਾਉਣੀ ਹੈ ਤਾਂ ਪਹਿਲਾਂ 'ਅੰਮ੍ਰਿਤ' ਛਕ। ਦੂਜੇ ਪਾਸੇ, 'ਅੰਮ੍ਰਿਤ' ਨੂੰ ਬਹੁਤ

੧੫੫