ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੂਜਨੀਕ ਬਜ਼ੁਰਗਾਂ ਦੇ ਪੂਰਨਿਆਂ ਉੱਤੇ ਚਲਦੇ ਹੋਏ ਕਰ ਦਿਖਾਈ ਕਿ ਆਪਣੇ ਜਨਮ ਤੋਂ ਤਿੰਨ ਸੌ ਸਾਲ ਦੇ ਤੁਛ ਸਮੇਂ ਦੇ ਅੰਦਰ ਇਸ ਉਨਤੀ ਦੇ ਸਿਖਰ ਤੇ ਪੁੱਜੇ ਕਿ ਸਤੱਰ ਅੱਸੀ ਸਾਲਾਂ ਦੀ ਰਾਜਸੀ ਜ਼ਿੰਦਗੀ ਵਿਚ ਇਕ ਬੜਾ ਪ੍ਰਭਾਵ-ਸ਼ਾਲੀ ਰਾਜ ਕਾਇਮ ਕਰ ਕੇ ਦੱਸ ਦਿੱਤਾ।

ਸਿਖ ਰਾਜਸੀ ਇਤਿਹਾਸ ਅੰਦਰ ਸ਼ੇਰਿ-ਪੰਜਾਬ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਸੂਰਜ-ਵਤ ਚਮਕਦੇ ਹਨ। ਆਪ ਜਿਥੇ ਬਹਾਦਰ ਯੋਧਾ, ਉਦਾਰ ਸ਼ਤੂਰ ਅਤੇ ਦਾਨੇ ਹਾਕਮ ਸਨ, ਉਥੇ ਆਪ ਬੜੇ ਗੁਰਮੁਖ ਸਿਖ, ਪਰਜਾ-ਪਾਲਕ ਅਤੇ ਸੂਰਬੀਰਾਂ ਤੇ ਵਿਦਵਾਨਾਂ ਦੇ ਕਦਰਦਾਨ ਭੀ ਸਨ। ਇਹੋ ਹੀ ਕਾਰਨ ਹੈ ਕਿ ਉਹਨਾਂ ਦੀ ਸੋਭਾ ਸੁਣ ਕੇ ਕਈ ਇਤਾਲੀਏ, ਫਰਾਂਸੀਸ, ਅਮ੍ਰੀਕਨ, ਅੰਗਰੇਜ਼ ਤੇ ਦੂਜੇ ਯੂਰਪੀਨ ਨੌਕਰੀ ਲਈ ਉਨ੍ਹਾਂ ਦੇ ਦਰਬਾਰ ਵਿਚ ਹਾਜ਼ਰ ਹੋਏ, ਤੇ ਸਾਲਾਂ ਬਧੀ ਬੜੇ ਬੜੇ ਅਹੁਦਿਆਂ ਤੇ ਸੇਵਾ ਕਰਦੇ ਰਹੇ। ਥੋੜੇ ਜਿਹੇ ਸਮੇਂ ਵਿਚ ਹੀ ਆਪ ਦਾ ਦੂਜੇ ਦੇਸਾਂ ਵਾਲਿਆਂ ਉਤ ਇਤਨਾ ਪ੍ਰਭਾਵ ਬੈਠ ਗਿਆ ਸੀ ਕਿ ਯੂਰਪ ਦੀਆਂ ਫ਼ਰਾਂਸੀਸ, ਇਟਲੀ ਅਤੇ ਰੂਸ ਆਦਿ ਬੜੀਆਂ ਬੜੀਆਂ ਤਾਕਤਾਂ ਮਹਾਰਾਜਾ ਸਾਹਿਬ ਨਾਲ ਮਿਤ੍ਰਤਾ ਗੰਢਣਾ ਆਪਣਾ ਸੁਭਾਗ ਸਮਝਦੀਆਂ ਸਨ। ਅੰਗਰੇਜ਼ਾਂ ਦਾ ਤਾਂ ਕਹਿਣਾ ਹੀ ਕੀ ਹੋਇਆ। ਇਹਨਾਂ ਦਾ ਤਾਂ ਕੋਈ ਨਾ ਕੋਈ ਸਫ਼ੀਰ ਬਾਦਸ਼ਾਹ ਇੰਗਲਿਸਤਾਨ ਤੇ ਗਵਰਨਰ-ਜਨਰਲ ਹਿੰਦੁਸਤਾਨ ਵਲੋਂ ਤੋਹਫੇ ਅਤੇ ਦੋਸਤੀ ਗੰਢਣ ਲਈ ਅਰਜ਼ੀਆਂ ਚਿਠੀਆਂ ਲੈ ਕੇ ਆਇਆ ਹੀ ਰਹਿੰਦਾ ਸੀ, ਅਤੇ ਜਿਸ ਦਾਨਾਈ ਤੇ ਖ਼ੂਬੀ ਨਾਲ ਮਹਾਰਾਜਾ ਸਾਹਿਬ ਇਸ ਮਹਾਨ ਕਾਰਜ ਨੂੰ ਨਿਪਟਾਉਂਦੇ ਸਨ, ਇਹ ਉਨ੍ਹਾਂ ਦਾ ਹੀ ਕੰਮ ਸੀ।

੧੬੦