ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਨਾਲ ਦੋਵੇਂ ਪਾਸੇ ਪ੍ਰਸੰਨ ਹੋ ਗਏ। ਜਿਸ ਦਾਨਾਈ ਤੋਂ ਧੀਰਜ ਨਾਲ ਮਹਾਰਾਜਾ ਸਾਹਿਬ ਨੇ ਇਸ ਉਲਝੀ ਹੋਈ ਗੁਥੀ ਨੂੰ ਸੁਲਝਾਇਆ, ਉਹ ਸ਼ਲਾਘਾ ਯੋਗ ਹੈ।

ਮੇਜਰ ਬਾਸੂ ਵਰਗੇ ਕਈ ਲਿਖਾਰੀਆਂ ਨੇ ਇਸ ਗਲ ਨੂੰ ਮਹਾਰਾਜਾ ਸਾਹਿਬ ਦੀ ਕਮਜ਼ੋਰੀ ਦੱਸ ਕੇ ਇਕ ਬੜੀ ਭਾਰੀ ਗਲਤੀ ਕੀਤੀ ਹੈ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਵੇਲੇ ਪੰਜਾਬ ਵਿਚ ਮਹਾਰਾਜਾ ਸਾਹਿਬ ਦੀ ਆਪਣੀ ਤਾਕਤ ਹਾਲੀ ਤਕ ਪੂਰੀ ਤਰ੍ਹਾਂ ਪੱਕੀ ਨਹੀਂ ਹੋਈ ਸੀ। ਇਕ ਪਾਸੇ ਕਈ ਮਿਸਲਦਾਰ ਰਾਜ ਉਤੇ ਅੱਖਾਂ ਲਾਈ ਬੈਠੇ ਸਨ ਤੇ ਦੂਜੇ ਬੰਨੇ ਨਵੇਂ ਫ਼ਤਿਹ ਕੀਤੇ ਇਲਾਕਿਆਂ ਦਾ ਪ੍ਰਬੰਧ ਭੀ ਠੀਕ ਨਹੀਂ ਸੀ ਹੋਇਆ, ਜਿਸ ਕਰਕੇ ਉਹਨਾਂ ਦੇ ਮੁੜ ਉਠ ਖੜੇ ਹੋਣ ਵਿਚ ਕੋਈ ਸ਼ਕ ਵਾਲੀ ਗਲ ਹੀ ਨਹੀਂ ਸੀ। ਅਜਿਹੀ ਹਾਲਤ ਵਿਚ ਪੰਜਾਬ ਨੂੰ ਦੋ ਬਾਹਰਲੀਆਂ ਤਾਕਤਾਂ ਲਈ ਲੜਾਈ ਦਾ ਮੈਦਾਨ ਬਣਾ ਦੇਣਾ ਤੇ ਆਪਣੀ ਸਾਰੀ ਫ਼ੌਜੀ ਤਾਕਤ ਨੂੰ ਇਸ ਪਾਸੇ ਢੋ ਦੇਣਾ ਆਪਣੀ ਪੈਰੀਂ ਆਪ ਕੁਹਾੜਾ ਮਾਰਣ ਵਾਲੀ ਗਲ ਸੀ ਤੇ ਆਪਣੀ ਸਾਰੀ ਕੀਤੀ ਕੱਤਰੀ ਉਤੇ ਪਾਣੀ ਫੇਰਨਾ ਸੀ, ਕਿਉਂਕਿ ਮਹਾਰਾਜਾ ਸਾਹਿਬ ਦੇ ਇਧਰ ਜਾਣ ਦੀ ਦੇਰ ਸੀ ਕਿ ਪਿਛੋਂ ਝੁਗਾ ਚੌੜ ਸੀ। ਇਸ ਤੋਂ ਬਿਨਾ ਮਹਾਰਾਜਾ ਦੀ ਸਹਾਇਤਾ ਨਾਲ ਜੇ ਮਰਾਠੇ ਬਚ ਭੀ ਜਾਂਦੇ ਤਾਂ ਉਹਨਾਂ ਕੀ ਖੈਰ ਗੁਜ਼ਾਰਨੀ ਸੀ। ਉਹ ਤਾਂ ਅਗੇ ਹੀ ਸਿਖ ਰਿਆਸਤਾਂ ਨੂੰ ਹੜੱਪ ਕਰ ਜਾਣ ਲਈ ਮਗਰਮੱਛ ਵਾਂਙੂੰ ਮੂੰਹ ਅਡੀ ਬੈਠੇ ਸਨ ਤੇ ਅੱਗੇ ਕਈ ਵਾਰੀ ਪਟਿਆਲੇ ਆਦਿ ਦੇ ਇਲਾਕੇ ਉਤੇ ਇਸ ਮਤਲਬ ਲਈ ਹੱਲੇ ਕਰ ਚੁੱਕੇ ਸਨ। ਇਹਨਾਂ ਹਾਲਤਾਂ ਵਿਚ ਜੋ ਭੀ ਮਹਾਰਾਜਾ ਸਾਹਿਬ ਨੇ ਕੀਤਾ, ਬੜੀ ਅਕਲਮੰਦੀ ਦਾ ਕੰਮ

੧੬੪