ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੋਹਨ ਸਿੰਘ


*

ਕੁੱਬਾ

ਸਾਡੀ ਗਲੀ ਵਿਚੋਂ ਬਾਹਰ ਨਿਕਲਦਿਆਂ ਹੀ ਸੱਜੇ ਕੋਨੇ ਤੇ ਇਕ ਫਲਾਂ ਦੀ ਦੁਕਾਨ ਹੈ, ਜਿਸ ਦਾ ਮਾਲਕ ਇਕ ਕੁੱਬਾ ਹੈ। ਪਹਿਲੇ ਪਹਿਲ ਜਦ ਮੈਂ ਉਸ ਨੂੰ ਵੇਖਿਆ ਤਾਂ ਮੈਨੂੰ ਉਸਦੀ ਸ਼ਕਲ ਬੜੀ ਮਕਰੂਹ ਜਾਪੀ ਅਤੇ ਮੇਰੇ ਦਿਲ ਵਿਚ ਉਸ ਲਈ ਸਹਿਜ ਸੁਭਾ ਹੀ ਕੁਝ ਨਫਰਤ ਜਹੀ ਪੈਦਾ ਹੋ ਗਈ। ਸ਼ੁਰੂ ਸ਼ੁਰੂ ਵਿਚ ਇਹ ਨਫ਼ਰਤ ਐਵੇਂ ਬੇਮਲੂਮੀ ਜਹੀ ਸੀ ਤੇ ਸਦਾ ਸੁਤੀ ਸੁਤੀ ਰਹਿੰਦੀ ਸੀ, ਕਦੀ ਕਿਤੋਂ ਮਾੜੀ ਜਹੀ ਅੱਖ ਪਟੇ ਤੇ ਪਟੇ। ਪਰ ਹੌਲੀ ਹੌਲੀ ਖ਼ਬਰ ਨਹੀਂ ਕਿਉਂ ਇਹ ਬੇਮਲੂਮੀ ਨਫ਼ਰਤ ਘੋਰ ਘ੍ਰਿਣਾ ਵਿਚ ਬਦਲ ਗਈ। ਪਹਿਲਾਂ ਮੈਂ ਉਸੀ ਦੀ ਹੱਟੀ ਅਗੋਂ ਬੇਧਿਆਨਾ ਹੀ ਲੰਘ ਜਾਇਆ ਕਰਦਾ ਸਾਂ, ਪਰ ਹੁਣ ਉਸ ਦੀ ਮਕਰੂਹ ਹੋਂਦ ਨੂੰ ਅਨੁਭਵ ਕੀਤੇ ਬਿਨਾਂ, ਮੇਰੇ ਲਈ ਉਥੋਂ ਲੰਘਣਾ ਕਠਣ ਹੋ ਗਿਆ। ਉਸ ਦੀ ਹੱਟੀ ਲਾਗੇ ਅਪੜ-

੧੭੦