ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/163

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਰ੍ਹਾਂ ਰਾਮਾਇਣ ਵਿਚ, ਤਾਂ ਇਹ ਠੀਕ ਹੀ ਉਚੀ ਕੋਟੀ ਦੀ ਹੋ ਜਾਂਦੀ ਹੈ। ਪਰ ਇਹ ਅਨੁਭਵ ਭਾਵੇਂ ਜਾਤੀ ਦੇ ਜੀਵਨ ਜਾਂ ਰਾਜਸੀ ਸੰਗਰਾਮ ਦਾ ਹੈ ਜਾਂ ਇਸ਼ਕ ਦਾ, ਅੱਜ ਕਲ ਦੇ ਸੋਚਵਾਨ ਪੁਰਸ਼ ਦੇ ਨਾਪਾਂ ਤੇ ਪੂਰਾ ਨਹੀਂ ਉਤਰ ਸਕਦਾ। ਜੇ ਇਸ ਦਾ ਪ੍ਰਕਰਣ ਯੁਧ ਹੈ ਤਾਂ ਇਹ ਰਾਜਿਆਂ ਜਾਂ ਦੇਵਤਿਆਂ ਦਾ ਯੁਧ ਹੈ, ਤੇ ਜੇ ਇਹ ਇਸ਼ਕ ਹੈ ਤਾਂ ਰਾਜਕੁਮਾਰਾਂ ਤੇ ਰਾਕੁਮਾਰੀਆਂ ਜਾਂ ਰਿਸ਼ੀਆਂ ਰਾਜਿਆਂ ਤੇ ਅਪੱਸ਼ਰਾਂ ਦਾ ਇਸ਼ਕ ਹੈ। ਇਸ ਲਈ ਇਸ ਸੰਗਰਾਮ ਵਿਚ ਤੇ ਇਸ਼ਕ ਵਿਚ ਪਰਾਸਰੀਰਕ, ਕਰਾਮਾਤੀ, ਅਲੌਕਿਕ ਵਰਣਨ ਬਹੁਤ ਹੈ ਅਤ ਯਥਾਰਥਿਕਤਾ ਦੀ ਘਾਟ ਹੈ।

ਰਾਜਸੀ ਸੰਗਰਾਮ ਜਾਂ ਇਸ਼ਕ ਦਾ ਵੀ ਜੋ ਅਨੁਭਵ ਉਚੀਆਂ ਸ਼੍ਰੇਣੀਆਂ ਨੂੰ ਹੁੰਦਾ ਹੈ ਉਹ ਸਦੀਵੀ ਨਹੀਂ ਹੁੰਦਾ ਤੇ ਨਾ ਹੀ ਸਰਵੱਤਰ। ਕਿਸੇ ਕਿਸੇ ਨੂੰ ਇਸ ਇਸ਼ਕ ਦਾ ਅਨੁਭਵ ਹੁੰਦਾ ਹੈ। ਤੇ ਕਦੀ ਕਦੀ। ਇਨ੍ਹਾਂ ਕਦੇ ਕਦਾਈ ਦੇ ਮੌਕਿਆਂ ਤੋਂ ਉਪਰੰਤ ਬਹੁਤ ਲਿਖਾਰੀਆਂ ਨੂੰ ਇਹ ਅਨੁਭਵ ਕੇਵਲ ਸਾਮਿਅਕ, ਰਿਵਾਜੀ ਰੂਪ ਵਿਚ ਕਲਪਣਾ ਰਾਹੀਂ ਹੀ ਹੁੰਦਾ ਹੈ। ਇਸ ਲਈ ਅਜਿਹੇ ਸਮਾਜ ਵਿਚ ਇਸ਼ਕ ਦੇ ਕੁਝ ਕਿੱਸੇ ਕਹਾਣੀਆਂ ਸਰਵੱਤਰ ਪ੍ਰਸਿਧ ਹੋ ਜਾਂਦੇ ਹਨ ਅਰ ਉਨ੍ਹਾ ਉਤੇ ਹੀ ਪੁਸ਼ਤ ਦਰ ਪੁਸ਼ਤ ਕਵੀ ਅਰ ਸਾਹਿਤਕਾਰ ਆਪਣੀ ਕਲਮ ਤੇਜ਼ ਕਰਦੇ ਚਲੇ ਔਂਦੇ ਹਨ। ਅਸਾਡੇ ਦੇਸ ਦੇ ਹੀਰ ਰਾਂਝੇ ਤੇ ਸੱਸੀ ਪੁੰਨੂੰ ਤੇ ਮੁਸਲਮਾਨੀ ਦੇਸਾਂ ਦੇ ਲੇਲਾ ਮਜਨੂੰ ਤੇ ਸ਼ੀਰੀ ਫਰਿਹਾਦ ਵਰਗੇ ਕਿੱਸੇ ਪੁਰਾਣੇ ਯੂਰਪੀ ਦੇਸ਼ਾਂ ਵਿਚ ਵੀ ਪਰਚਲਤ ਸਨ। ਉਨਾਂ ਸਮਿਆਂ ਵਿਚ ਜਦ ਇਸ਼ਕ ਉਥੇ ਇਤਨਾ ਸਰਵਜਨਕ ਅਨੁਭਵ ਨਹੀਂ ਸੀ ਹੁੰਦਾ। ਕੇਵਲ ਕਿਸੇ ਕਿਸੇ ਹਾਲਤ ਵਿਚ ਜਦ ਖਾਨਦਾਨੀ ਦੁਸ਼ਮਨੀਆਂ ਜਾਂ ਸ਼੍ਰੇਣੀ ਭੇਦ ਪ੍ਰੇਮੀਆਂ ਦੇ ਰਾਹ ਵਿਚ ਕੋਈ ਅਤਿ ਔਖੀਆਂ

੧੭੮