ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/162

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੰਤ ਸਿੰਘ ਸੇਖੋਂ

*

ਕਵਿਤਾ ਅਤੇ ਅਨੁਭਵ

ਪੁਰਾਣੀ ਕਵਿਤਾ ਅਰ ਨਵੀਂ ਕਵਿਤਾ ਵਿਚ ਇਕ ਵੱਡਾ ਭੇਦ ਅਨੁਭਵ ਦਾ ਹੈ। ਪੁਰਾਣੀ ਕਵਿਤਾ ਵਿਚ ਅਨੁਭਵ ਇਤਨਾ ਵਿਸ਼ਾਲ ਜਾਂ ਡੂੰਘਾ ਨਹੀਂ ਸੀ ਹੁੰਦਾ ਜਿਤਨਾ ਨਵੀਂ ਕਵਿਤਾ ਵਿਚ। ਇਕ ਕਾਰਣ ਇਹਦਾ ਇਹ ਸੀ ਕਿ ਪੁਰਾਣੀ ਕਵਿਤਾ ਵਧੇਰੇ ਕਰਕੇ ਉਚੀਆਂ ਸ਼੍ਰੇਣੀਆਂ ਦੀ ਕਵਿਤਾ ਹੁੰਦੀ ਸੀ। ਉਚੀਆਂ ਸ੍ਰੇਣੀਆਂ ਦਾ ਅਨੁਭਵ ਜੀਵਨ ਦਾ ਪੂਰਣ ਅਨੁਭਵ ਨਹੀਂ ਹੁੰਦਾ, ਇਸ ਦੇ ਕੁਝ ਪੱਖਾਂ ਦਾ ਅਨੁਭਵ ਹੀ ਹੁੰਦਾ ਹੈ। ਇਹ ਮੰਨਣ ਯੋਗ ਹੈ ਕਿ ਪਿਛਲੇ ਸਮਿਆਂ ਦੀਆਂ ਉਚੀਆਂ ਸ਼੍ਰੇਣੀਆਂ ਨੂੰ ਇਸ਼ਕ ਅਰ ਰਾਜਸੀ ਜਾਂ ਜਾਤੀ ਸੰਗਰਾਮ ਦਾ ਅਨੁਭਵ ਬੜਾ ਤੀਖਣ ਹੁੰਦਾ ਸੀ। ਇਸ ਕਰਕੇ ਪੁਰਾਣੀ ਕਵਿਤਾ ਜਦ ਇਨ੍ਹਾਂ ਦੋ ਪ੍ਰਕਰਣਾਂ ਵਿਚ ਹੁੰਦੀ ਹੈ ਤਾਂ ਇਸ ਵਿਚ ਕਾਫ਼ੀ ਪ੍ਰਭਾਵਕ ਸ਼ਕਤੀ ਹੁੰਦੀ ਹੈ। ਖ਼ਾਸ ਕਰਕੇ ਜਦ ਇਹ ਜਾਤੀ ਦੇ ਅਨੁਭਵ ਨੂੰ ਦਰਸਾਂਦੀ ਹੈ, ਜਿਸ

੧੭੭