ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਗੋਪਾਲ ਸਿੰਘ
*
ਕਵਿਤਾ
ਕਵਿਤਾ ਸੋਚ-ਉਡਾਰੀ ਤੇ ਜਜ਼ਬੇ ਦਾ ਤੋਲ-ਬੰਧ ਪ੍ਰਗਟਾਓ ਹੈ। ਜੇ ਇਹਨਾਂ ਤਿੰਨਾਂ ਅੰਗਾਂ ਦਾ ਮੇਲ ਹੁਨਰੀ ਤ੍ਰੀਕੇ ਨਾਲ ਕੀਤਾ ਗਿਆ ਹੋਵੇਗਾ, ਤਾਂ ਰਚਨਾਂ ਵਿਚੋਂ ਸੋਹਜ-ਸਵਾਦ ਜ਼ਰੂਰ ਮਿਲੇਗਾ। ਚੀਜ਼ਾਂ ਦਾ ਹੂ-ਬ-ਹੂ ਬਿਆਨ, ਉਹਨਾਂ ਦੀ ਪਦਾਰਥਕ ਬਨਾਵਟ ਦਾ ਵਿਸਥਾਰ, ਉਹਨਾਂ ਦੇ ਪ੍ਰਗਟ ਗੁਣ ਔਗਣ, ਵਸ਼ੇਸ਼ਤਾਈਆਂ, ਬਾਕੀ ਪ੍ਰਕ੍ਰਿਤੀ ਨਾਲ ਸੰਬੰਧ, ਉਹਨਾਂ ਦੀ ਦਰਜਾਬੰਦੀ, ਕਿਨ੍ਹਾਂ ਹਾਲਤਾਂ ਤੇ ਵਿਧੀਆਂ ਰਾਹੀਂ ਉਹ ਕੁਝ ਬਣੀਆਂ, ਜਿਵੇਂ ਕਿ ਉਹ ਸਾਨੂੰ ਸਥੂਲ, ਜੜ੍ਹ, ਰੂਪ ਵਿਚ ਦਿਸਦੀਆਂ ਹਨ ਇਹ ਕੰਮ ਸਾਇੰਸ ਦਾ ਹੈ। ਇਕ ਠੋਸ ਸਚਾਈ ਨੂੰ ਲਭਕੇ ਉਸ ਤੋਂ ਆਮ ਅਸੂਲ ਘੜਨੇ ਤੇ ਇਵੇਂ ਦਿਸਦੇ ਉਧੜ-ਗੁਧੜੇ ਮਸਾਲੇ ਵਿਚੋਂ ਕਿਸੇ ਨੇਮ, ਤਰਤੀਬ, ਕਾਨੂੰਨ ਨੂੰ ਲਭਣਾ, ਇਥੇ ਸਾਇੰਸ ਦਾ ਕੰਮ ਮੁਕ ਜਾਂਦਾ ਹੈ, ਤੇ ਕਵਿਤਾ ਸ਼ੁਰੂ ਹੁੰਦੀ ਹੈ। ਸਾਇੰਸ ਹਰ
੧੮੬