ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩. ਸਾਹਿਤ ਦੇ ਰੂਪ ਨੂੰ ਹਦੋਂ ਵਧ ਵਿਸ਼ੇਸ਼ਤਾ ਦੇਣ ਵਾਲੇ ਰੂਪਵਾਦੀ (Formalist) ਲਿਖਾਰੀ ਅਰਥਾਂ ਨੂੰ ਸਿਧਾਂਤਕ ਤੌਰ ਤੇ ਲਫ਼ਜ਼ਾਂ ਦਾ ਅਤਿ ਨਿਗੂਣਾ ਹਿਸਾ ਸਮਝਣ ਲਗ ਪੈਂਦੇ ਹਨ, ਤੇ ਅਮਲ ਵਿਚ ਤਾਂ ਲਫਜ਼ਾਂ ਦੇ ਅਰਥਾਂ ਨੂੰ ਗੌਲਦੇ ਹੀ ਨਹੀਂ, ਸਿਰਫ ਓਹਨਾਂ ਦੀ ਆਵਾਜ਼ ਦਾ ਹੀ ਧਿਆਨ ਰਖਦੇ ਹਨ, (ਜਿਕਰ ਉਹ ਸਮੁੱਚੇ ਸਾਹਿਤ ਵਿਚ ਸਾਹਿਤ ਦੇ ਮੰਤਵ ਤੋਂ ਮੁਨਕਰ ਹੁੰਦੇ ਹਨ, ਤੇ ਓਹਦੇ ਰੂਪ ਨੂੰ ਹੀ ਮੰਨਦੇ ਹਨ, ਤੇ ਲਿਖਣ ਦਾ ਮੰਤਵ ਸਿਰਫ਼ ਸਮਾਜ ਤੋਂ ਇਕਲਵਾਂਝੀ ਅਪਣੱਤ ਦਾ ਪ੍ਰਗਟਾਵਾ ਹੀ ਸਮਝਦੇ ਹਨ)। ਅਜਿਹੇ ਲਿਖਾਰੀ ਚੰਗੀ ਵਾਰਤਕ ਨਹੀਂ ਲਿਖ ਸਕਦੇ, ਸਿਰਫ ਆਵਾਜ਼ਾਂ ਦਾ ਆਲ ਜੰਜਾਲ ਹੀ ਬੁਣਦੇ ਰਹਿੰਦੇ ਹਨ।

ਚੰਗੀ ਵਾਰਤਕ ਲਿਖਣ ਲਈ ਵਿਸ਼ੇਸ਼ਣ ਤੇ ਕਿਰਿਆ-ਵਿਸ਼ੇਸ਼ਣਾਂ ਦੀ ਸਿਆਣੀ ਚੋਣ ਦੀ ਬਹੁਤ ਲੋੜ ਹੁੰਦੀ ਹੈ। ਕਈ ਲਿਖਾਰੀ ਐਵੇਂ ਵਿਸ਼ੇਸ਼ਣ ਤੇ ਕਿਰਿਆ-ਵਿਸ਼ੇਸ਼ਣ ਵਰਤ ਕੇ ਆਪਣੀ ਵਾਰਤਕ ਭਾਰੀ ਤੇ ਵਿੰਗ ਵਲੇਵਿਆਂ ਵਾਲੀ ਬਣਾ ਲੈਂਦੇ ਹਨ। ਤੇ ਜੇ ਇਹਨਾਂ ਦੀ ਲਿਖਤ ਵਿਚੋਂ ਕੁਝ ਇਕ ਵਿਸ਼ੇਸ਼ਣਾਂ ਨੂੰ

੧੭