ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/195

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

*

ਝੁਗੀਆਂ ਉਤੇ ਮਹਿਲ


ਮੈਨੂੰ ਸਿਰਫ਼ ਆਪਣੇ ਘਰ ਵਿਚ ਹੀ ਇਕ ਨਵਾਂ ਉਜਾਲਾ ਨਜ਼ਰ ਨਹੀਂ ਸੀ ਆਉਂਦਾ, ਸਗੋਂ ਇਸ ਤਰਾਂ ਲਗਦਾ ਸੀ ਕਿ ਮੇਰੇ ਬਚਪਨ ਤੋਂ ਮੁਢਲੀ ਜਵਾਨੀ ਵਾਲਾ ਅੰਮਿਤਸਰ, ਮੈਂ ਜੀਵਨ ਪੰਧ ਤੇ ਬਹੁਤ ਪਿੱਛੇ ਛੱਡ ਆਇਆ ਹਾਂ। ਆਸ ਪਾਸ ਦਾ ਜੀਵਨ ਬਿਲਕੁਲ ਬਦਲ ਚੁੱਕਾ ਸੀ। ਮੇਰੇ ਆਸ ਪਾਸ ਇਕ ਖੇੜਾ ਜਿਹਾ ਸੀ, ਜਿਸ ਦਾ ਰੰਗ ਭਰੇ ਨਿਖਾਰ ਨੂੰ ਦੇਖ ਕੇ ਮੈਂ ਖੁਸ਼ ਹੁੰਦਾ ਸਾਂ। ਘਰ ਵਾਲੀ ਗਲੀ ਵਿਚ ਉਚੇ ਉਚੇ ਆਲੀਸ਼ਾਨ ਮਕਾਨ ਬਣ ਗਏ ਸਨ ਤੇ ਇਹਨਾਂ ਮਕਾਨਾਂ ਵਿਚ ਘਿਰੀ ਹੋਈ ਤੰਗ ਗਲੀ ਪਹਿਲੇ ਵਾਲੀ ਗਲੀ ਨਹੀਂ ਸੀ। ਜਦੋਂ ਕਦੇ ਸਵੇਰੇ ਜਾਂ ਦੁਪਹਿਰਾਂ ਵੇਲੇ ਮੈਨੂੰ ਗਲੀ ਵਿਚੋਂ ਲੰਘਣ ਦਾ ਮੌਕਾ ਮਿਲਦਾ ਤਾਂ ਮੈਂ ਇਹ ਮਹਿਸੂਸ ਕਰਦਾ ਸਾਂ ਕਿ ਗਲੀ ਦਾ ਸਭ ਕੁਝ ਬਦਲ ਗਿਆ ਹੈ, ਗਲੀ ਵਿਚ ਆਉਣ ਜਾਣ ਵਾਲੇ ਉਹ ਪੁਰਾਣੇ ਛਾਬੜੀ ਵੇਚਣ

੨੧੦