ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਚਤਾ ਇਹ ਭਾਰ ਨਹੀਂ ਸਹਿੰਦੀ। ਵਾਰਤਕ ਵਿਚ ਕਈਂ ਵਾਰੀ ਘਟ ਸਿਆਣੇ ਲਿਖਾਰੀ ਅਪਣੇ ਮਨ ਦੀ ਕਾਵਿਮਈ ਸਿਫਤ ਜ਼ਾਹਿਰ ਕਰਨ ਲਈ ਵੀ ਇਹਨਾਂ ਦਾ ਵਿਖਾਲਾ ਸ਼ੁਰੂ ਕਰ ਦੇਂਦੇ ਹਨ। ਇਹ ਵਿਖਾਲਾ ਚੰਗੀ ਵਾਰਤਕ ਦੇ ਅਸੂਲਾਂ ਦੀ ਉਲੰਘਣਾ ਹੈ। ਕਈਂ ਵਾਰੀ ਜੋ ਸਿਧੇ ਲਫ਼ਜ਼ਾਂ ਵਿਚ ਕਿਹਾ ਗਿਆ ਹੁੰਦਾ ਹੈ——ਓਹਦੇ ਵਿਚ ਬਿਨਾਂ ਕਿਸੇ ਵਾਧਾ ਕਰਨ ਦੇ ਰੂਪਕ ਜਾਂ ਤੁਲਨਾ ਵਰਤ ਲਈ ਜਾਂਦੀ ਹੈ, ਜੋ ਫ਼ਾਲਤੂ ਹੁੰਦੀ ਹੈ। ਕਈਂ ਵਾਰ ਚਘਲੇ ਹੋਏ ਰੂਪਕ ਤੇ ਤੁਲਨਾਵਾਂ ਵਰਤ ਲਈਆਂ ਜਾਂਦੀਆਂ ਹਨ, ਜਿਵੇਂ ਨੈਣਾਂ ਦੇ ਤੀਰ, ਨਾਗਨ ਵਰਗੀ ਗੁਤ ਆਦਿ, ਜਿਨ੍ਹਾਂ ਵਿਚ ਕੋਈ ਸਜਰਾਪਨ ਨਹੀਂ ਹੁੰਦਾ, ਤੇ ਜਿਹੜੇ ਏਨੇ ਹੋਡੇ ਵਰਤੇ ਹੁੰਦੇ ਹਨ ਕਿ ਕੋਈ ਚਿਤ੍ਰ ਨਹੀਂ ਉਲੀਕਦੇ। ਇਹਨਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ।

ਵਾਰਤਕ ਵਿਚ ਰੂਪਕ ਜਾਂ ਤੁਲਨਾਵਾਂ ਦੀ ਵਰਤੋਂ ਓਦੋਂ ਢੁਕਵੀਂ ਹੈ ਜਦੋਂ ਇਹ ਖ਼ਿਆਲ ਦੇ ਕਿਸੇ ਪਖ ਨੂੰ ਉਜਲਾ ਦੇਣ, ਜਾਂ ਜਦੋਂ ਸ੍ਰੀਰ-ਹੀਣ ਭਾਵਵਾਚਕ ਜਜ਼ਬਿਆਂ ਤੇ ਅਹਿਸਾਸਾਂ ਨੂੰ ਬਿਆਨ ਕਰਨ ਲਈ ਇਹਨਾਂ ਤੋਂ ਬਿਨਾਂ ਬੋਲੀ ਊਣੀ ਜਾਪੇ ਤੇ ਇਹਨਾਂ ਦੀ ਵਰਤੋਂ ਨਾਲ ਬਿਆਨ ਸਾਫ਼, ਨਿਸ਼ਚਿਤ ਤੇ

੧੯