ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਿੱਖਾ ਹੋ ਜਾਵੇ।

ਬਾਕੀ ਇਹ ਗਲ ਤਾਂ ਸਾਫ਼ ਹੈ ਕਿ ਵਿਆਕਰਣ ਦੇ ਨੁਕਤੇ ਤੋਂ ਠੀਕ ਲਿਖਣਾ ਹਰ ਲਿਖਾਰੀ ਲਈ ਜ਼ਰੂਰੀ ਹੈ। ਏਥੇ ਵੀ ਆਮ ਬੋਲ ਚਾਲ ਤੇ ਵਾਰਤਕ ਦਾ ਫ਼ਰਕ ਉਘੜਦਾ ਹੈ। ਆਮ ਬੋਲ ਚਾਲ ਵਿਚ ਵਿਆਕਰਣਿਕ ਬਣਤਰ ਦੀ ਉਲੰਘਣਾ ਕਈ ਵਾਰ ਹੋ ਜਾਂਦੀ ਹੈ, ਪਰ ਵਾਰਤਕ ਵਿਚ ਏਸ ਵਲ ਪੂਰਾ ਧਿਆਨ ਦੇਣਾ ਪੈਂਦਾ ਹੈ।

ਇਹ ਵਾਰਤਕ ਦੇ ਕੁਝ ਮੋਟੇ ਮੋਟੇ ਅਸੂਲ ਹਨ, ਪਰ ਸਿਰਫ਼ ਇਹਨਾਂ ਦੇ ਅਸੂਲਾਂ ਦੀ ਪੰਡਤਾਊ ਮਸ਼ਕ ਨਾਲ ਹੀ ਚੰਗੀ ਵਾਰਤਕ ਨਹੀਂ ਬਣ ਜਾਂਦੀ। ਇਹ ਤੇ ਹਥਿਆਰ ਹਨ। ਸਿਰਫ਼ ਹਥਿਆਰ ਹੀ ਕਿਰਤ ਨਹੀਂ ਹੁੰਦੇ। ਕਿਰਤ ਇਹਨਾਂ ਹਥਿਆਰਾਂ ਨੂੰ ਵਰਤਣ ਵਾਲੇ ਕਾਰੀਗਰ ਤੇ ਨਿਰਭਰ ਹੈ। ਏਥੇ ਲਿਖਾਰੀ ਦੀ ਸ਼ਖ਼ਸੀਅਤ——ਜਿਹੜੀ ਕਿ ਸਾਹਿਤ ਦੇ ਹਰ ਅੰਗ ਵਾਂਗ ਵਾਰਤਕ ਉਤੇ ਵੀ ਸਭ ਤੋਂ ਵਧ ਅਸਰ ਰਖਦੀ ਹੈ——ਦਾ ਪ੍ਰਭਾਵ ਸ਼ੁਰੂ ਹੁੰਦਾ ਹੈ। ਐਡਵਰਡ ਗਿਬਨ ਦੇ ਕਹਿਣ ਅਨੁਸਾਰ ਲਿਖਾਰੀ ਦਾ ਲਿਖਣ ਢੰਗ ਉਹਦੇ ਮਨ ਦਾ ਅਕਸ ਹੋਣਾ ਚਾਹੀਦਾ ਹੈ।

ਮਨੁਖੀ ਸਮਾਜ ਦੇ ਇਤਿਹਾਸ ਵਿਚ ਕਵਿਤਾ

२०