ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੜੀ ਪਹਿਲਾਂ ਜਨਮਦੀ ਹੈ—— ਤੇ ਵਾਰਤਕ ਢੇਰ ਪਿਛੋਂ। ਕਵਿਤਾ ਸਮਾਜੀ ਭਾਵਾਂ ਦਾ ਸਾਂਝਾ ਬਿਆਨ ਹੁੰਦਾ ਹੈ —— ਤੇ ਮਨੁਖ ਜਦੋਂ ਤੋਂ ਇਸ ਧਰਤੀ ਤੇ ਪੈਦਾ ਹੋਇਆ ਹੈ ਆਪਣੇ ਜਿਊਣ ਲਈ ਹੋਰ ਮਨੁਖਾਂ ਨਾਲ ਸਾਂਝਿਆਂ ਹੋ ਕੇ ਕੰਮ ਕਰ ਰਿਹਾ ਹੈ, ਕੁਦਰਤ ਦੇ ਜਬਰ ਤੇ ਕਾਬੂ ਪਾਣ ਲਈ ਹੋਰ ਮਨੁਖਾਂ ਨਾਲ ਰਲ ਕੇ ਜਦੋਜਹਿਦ ਕਰ ਰਿਹਾ ਹੈ। ਮਨੁਖ ਦੇ ਏਸ ਸਦੀਵੀ ਅਮਲ ਵਿਚੋਂ ਕਵਿਤਾ ਦਾ ਜਨਮ ਹੁੰਦਾ ਹੈ। ਫੇਰ ਕਿੰਨੇ ਹੀ ਪੜਾਂ ਲੰਘਕੇ ਮਨੁਖੀ ਸਭਿਅਤਾ ਓਸ ਥਾਂ ਪੁਜਦੀ ਹੈ ਜਿਥੇ ਸਮਾਜੀ ਜ਼ਿੰਦਗੀ ਦੀ ਵਲਰਣ ਦੇ ਅੰਦਰ ਓਹਦੀ ਸ਼ਖ਼ਸੀ ਜ਼ਿੰਦਗੀ ਵਿਕਾਸ ਕਰ ਜਾਂਦੀ ਹੈ, ਤੇ ਸਭਿਅਤਾ ਦੀ ਪਧਰ ਏਸ ਉਚਾਈ ਤੇ ਪੁਜ ਜਾਂਦੀ ਹੈ। ਕਿ ਉਹਨੂੰ ਕਵਿਤਾ ਤੋਂ ਛੁਟ ਹੋਰ ਤਰ੍ਹਾਂ ਦਾ ਬਿਆਨ ਕਰਨ ਦੀ ਵੀ ਲੋੜ ਮਹਿਸੂਸ ਹੁੰਦੀ ਹੈ। ਏਸ ਲੋੜ ਨੂੰ ਵਾਰਤਕ ਪੂਰਿਆਂ ਕਰਦੀ ਹੈ।

ਵਾਰਤਕ ਦੇ ਵਿਕਾਸ ਨਾਲ ਲਿਖਣ ਤੇ ਛਾਪਣ ਦੇ ਹੁਨਰ ਦਾ ਵੀ ਬੜਾ ਸਿਧਾ ਸੰਬੰਧ ਹੈ। ਕਵਿਤਾ ਯਾਦ ਹੋ ਸਕਦੀ ਹੈ। ਕਵਿਤਾ ਵਿਚ ਪ੍ਰੋਏ ਸਾਂਝੇ ਜਜ਼ਬੇ, ਗਿਆਨ ਤੇ ਕਹਾਣੀਆਂ ਲਿਖਣ ਤੋਂ ਬਿਨਾਂ ਮੂੰਹੋਂ ਮੂੰਹੀਂ ਮਨੁਖ ਦੇ ਵਿਰਸੇ ਦਾ ਹਿਸਾ ਬਣ ਜਾਂਦੇ ਹਨ।

੨੧