ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/225

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੇਕ ਮੂੰਹ ਵਿਚ ਚਿੱਥੀ ਗੱਚਕ ਨੂੰ ਚੀਚੀ ਨਾਲ ਸੁਆਰ ਕੇ ਤੇ ਨਿਘਾਰ ਕੇ ਬੜੇ ਆਰਾਮ ਨਾਲ ਬੋਲਿਆ, "ਇਹ ਸੌਹਰਾ ਬਾਹਮਣ ਸਦਾ ਮੰਗਦਾ ਹੀ ਰਿਹਾ।"

ਤੇਜੂ ਨੇ ਖਿੱਲਾਂ ਦਾ ਫਕਾ ਮਾਰਦੇ ਹੋਏ ਛੇਤੀ ਨਾਲ ਆਖਿਆ, "ਏਸ ਸਾਲੇ ਕੱਟੇ ਸਾਧੂ ਨੂੰ ਕੋਈ ਕੁਝ ਨਾ ਦਿਓ, ਪਰਸੋ ਮੈਂ ਇਸ ਤੋਂ ਗੁੱਲੀ ਡੰਡਾ ਖੇਡਣ ਲਈ ਉਧਾਰਾ ਮੰਗਿਆ ਤਾਂ ਮੈਨੂੰ ਆਕੜ ਕੇ ਗਾਲਾਂ ਕਢਣ ਲਗ ਪਿਆ।"

ਤੇਜੂ ਨੂੰ ਡਰ ਸੀ ਕਿ ਟੇਕ ਕਿਤੇ ਭੋਰਾ ਚੋਰਾ ਦੇ ਨਾ ਦੇਵੇ। ਪਰ ਬਾਕੀਆਂ ਸਭਨਾਂ ਨੂੰ ਪਤਾ ਸੀ ਕਿ ਟੇਕ ਏਨਾ ਭੌਂਦੂ ਨਹੀਂ ਸੀ ਜੇ ਸਾਧੂ ਦੇ ਲਾਰਿਆਂ ਵਿਚ ਆ ਕੇ ਉਸ ਨੂੰ ਗੱਚਕ ਦੀ ਵਾ ਵੀ ਸੁੰਘਣ ਦੇਵੇ।

ਜਦ ਅਸੀਂ ਡਿੱਕ ਡੋਲੇ ਖਾਂਦੇ ਢਾਬ ਉੱਤੇ ਪੁੱਜੇ ਤਾਂ ਰਬ ਤੁਅੱਕਲਾ ਮੀਂਹ ਵੀ ਠਲ੍ਹ ਗਿਆ ਸੀ। ਪਿਪਲਾਂ ਉੱਤੇ ਲਾਸ ਪਾਈ ਦੋ ਦੋ ਕੁੜੀਆਂ ਦੀਆਂ ਅਣਗਿਣਤ ਜੋਟੀਆਂ ਪੀਂਘ ਚੜ੍ਹਾਈ ਜਾਂਦੀਆਂ ਸਨ, ਤੇ ਤਰ੍ਹਾਂ ਤਰ੍ਹਾਂ ਦੇ ਗੀਤਾਂ ਦੇ ਟੱਪ ਭਿਜੇ ਹੋਏ ਪੁਲਾੜ ਵਿਚ ਕਵੀ ਦੇ ਸੁੰਦਰ ਖ਼ਿਆਲ ਵਾਂਙ ਉਡਦੇ ਫਿਰਦੇ ਸਨ। ਮੈਂ ਘੜੀ ਮੁੜੀ ਆਪਣੀ ਵਾਸਕਟ ਦੀ ਜੇਬ ਦੇ ਖੂੰਜੇ ਵਿਚ ਦੁਆਨੀ ਨੂੰ ਟੋਂਹਦਾ ਸਾਂ।

ਚਕਰ ਚੂੰਢਾ ਇਕ ਬਹੁਤ ਵਡੇ ਹਲਟ ਦੀਆਂ ਟਿੰਡਾਂ ਵਾਂਙ ਕੁੜੀਆਂ ਦੀਆਂ ਟੋਲੀਆਂ ਲੱਦ ਕੇ ਗੇੜੇ ਖਾਈ ਜਾਂਦਾ ਸੀ। ਇਕ ਮਰਾਸੀ ਡਮਰੂ ਵਜਾਂਦਾ ਸੀ ਤੇ ਦੂਸਰਾ ਡੋਲੀ ਨੂੰ ਉਤਾਂਹ ਧਕਾ ਦੇਂਦਾ ਹੋਇਆ ਕਹਿੰਦਾ, "ਚਲ ਦਿੱਲੀ, ਚਲੋ ਲਖਨਊ, ਚੋਲ ਕਲਕੱਤੇ।" ਮੈਂ ਵੀ ਇਨ੍ਹਾਂ ਵਡੇ ਵਡੇ ਸ਼ਹਿਰਾਂ ਨੂੰ ਤਕਣ ਲਈ ਉਤਾਵਲਾ ਹੋ ਗਿਆ। ਜਦ ਉਨ੍ਹਾਂ ਚਕਰ-ਚੂੰਢਾ ਠਲਿਆ ਅਸਾਂ

੨੪੦