ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/234

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਰਾ ਦੁਧ ਠੇਕੇਦਾਰ ਕੋਲ ਵੇਚਣਾ ਪੈਂਦਾ ਸੀ।

ਬਸ਼ੀਰਾ ਮੇਰੇ ਮਗਰ ਇਹਨਾਂ ਬੱਚਿਆਂ ਵਿਚ ਨਠਿਆ ਆ ਰਿਹਾ ਸੀ। ਬਸ਼ੀਰਾ ਜਿਨੂੰ ਮੈਂ ਸੁਹਣੇ ਰੰਗਾਂ ਵਾਲਾ ਗੇਂਦ ਦਿਤਾ ਸੀ - ਪਰ ਗੇਂਦ ਵਾਂਗ ਗੇਂਦ ਨਾਲ ਖੇਡਣ ਦੀ ਵਿਹਲ ਨਹੀਂ ਸਾਂ ਦੇ ਸਕਿਆ।

... ... ਤੇ ਓਹ ਸੀ, ਸੋਲ੍ਹਾਂ ਕੁ ਵਰ੍ਹਿਆਂ ਦਾ ਮੁੰਡਾ, ਜਿਹੜਾ ਸਾਡੇ ਛੋਟੇ ਜਿਹੇ ਸ਼ਹਿਰ ਵਿਚ ਆਲੂ ਛੋਲਿਆਂ ਦੀ ਛਾਬੜੀ ਲਾਂਦਾ ਹੈ, ਤੇ ਇਹਦੀ ਵਟਕ ਤੋਂ ਆਪਣੀ ਅੰਨ੍ਹੀ ਮਾਂ ਤੇ ਇਕ ਛੋਟੇ ਭਰਾ ਦਾ ਨਿਰਬਾਹ ਕਰਦਾ ਹੈ। ਪਤਾ ਨਹੀਂ ਓਹਦੀ ਮਾਂ ਆਪਣੀ ਹਨੇਰੀ ਜ਼ਿੰਦਗੀ ਦੇ ਇਕੋ ਇਕ ਚਾਨਣ ਨੂੰ ਲਾਡ ਨਾਲ ਕੀ ਬੁਲਾਂਦੀ ਹੈ - ਪਰ ਸਾਡੇ ਸ਼ਹਿਰ ਵਿਚ ਓਹਨੂੰ ਸਾਰੇ ਕਾਲੂ ਸਦਦੇ ਹਨ।

ਕਾਲੂ ਸਕੂਲ ਦੇ ਬਾਹਰ ਛੋਲੇ ਵੇਚਣ ਲਈ ਬਹਿੰਦਾ ਹੈ। ਜਦੋਂ ਅਧੀ ਛੁੱਟੀ ਵੇਲੇ ਮੁੰਡੇ ਓਹਦੇ ਕੋਲੋਂ ਛੋਲੇ ਲੈਣ ਔਂਦੇ ਹਨ-ਮੁੰਡੇ ਜਿਨ੍ਹਾਂ ਦੀਆਂ ਅੱਖਾਂ ਵਿਚ ਖੇਡ ਦਾ ਖ਼ੁਮਾਰ ਹੁੰਦਾ ਹੈ-ਤਾਂ ਕਾਲੂ ਕੋਸ਼ਸ਼ ਕਰਨ ਤੇ ਵੀ ਚੇਤਾ ਨਹੀਂ ਕਰ ਸਕਦਾ ਕਿ ਕਦੇ ਓਹ ਰਜ ਖੇਡਿਆ ਹੋਏ, ਕਦੇ ਓਹਦੀ ਬਾਂਹ ਨੇ ਗੁਲੀ ਨੂੰ ਸੁਆਦਲਾ ਟੁਲ ਲਾਇਆ ਹੋਏ, ਕਦੇ ਮੁਲਾਇਮ ਲਿਸ਼ਕਦੇ ਬੰਟੇ ਓਹਨੇ ਹਥ ਫੜ ਤੱਕੇ ਹੋਣ, ਕਦੇ ਓਹਨੇ ਖਿਧੋ ਬੁੜ੍ਹਕਾਇਆ ਹੋਏ ......

ਕਿੰਨੇ ਹੀ ਵਰ੍ਹਿਆਂ ਤੋਂ ਕਾਲੂ ਛੋਲੇ ਵਚ ਰਿਹਾ ਹੈ। ਰਜ ਕੇ ਨੀਂਦਰ ਮਾਣਿਆਂ ਵੀ ਉਹਨੂੰ ਮੁਦਤਾਂ ਲੰਘ ਗਈਆਂ ਹਨ। ਮੂੰਹ ਹਨੇਰੇ ਹੀ ਉਠ ਕੇ ਓਹਨੂੰ ਆਪਣੀ ਅੰਨ੍ਹੀ ਮਾਂ ਦੀ ਮਦਦ ਨਾਲ ਛੋਲੇ ਬਣਾਨੇ ਪੈਂਦੇ ਹਨ, ਛਾਬੜੀ ਤਿਆਰ ਕਰਨੀ ਪੈਂਦੀ ਹੈ ਤੇ ਫਿਰ ਸਾਰਾ ਦਿਨ ਵਿਕਰੀ ਲਈ ਮਾਰਿਆਂ ਮਾਰਿਆਂ

੨੪੯