ਸਮੱਗਰੀ 'ਤੇ ਜਾਓ

ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/257

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਲਾਲ ਸਿੰਘ

[ ੧੮੯੯- ]

*

ਲਾਲ ਸਿੰਘ ਪਛਮੀ ਦੇਸਾਂ ਵਿਚ ਪੜ੍ਹਨ ਲਈ ਗਏ ਤੇ ਓਥੇ ਸਾਇੰਸ ਤੇ ਇੰਜੀਨੀਅਰੀ ਦੀ ਪੜ੍ਹਾਈ ਕੀਤੀ। ਯੂਰਪ ਦੇ ਸਫ਼ਰ ਬਾਰੇ ਇਹਨਾਂ ਦੀ ਕਿਤਾਬ 'ਮੇਰਾ ਵਲੈਤੀ ਸਫ਼ਰਨਾਮਾ' ਬੜੀ ਪ੍ਰਸਿਧ ਹੋਈ ਹੈ। ਬੜੇ ਸੁਹਣੇ, ਖੁਲ੍ਹੇ ਡੁਲ੍ਹੇ ਤੇ ਤਸਵੀਰ ਸਾਹਮਣੇ ਲੈ ਆਣ ਵਾਲੇ ਢੰਗ ਵਿਚ ਇਹਨਾਂ ਇਹ ਕਾਮਯਾਬ ਕਿਤਾਬ ਲਿਖੀ ਹੈ।

ਇਹਨਾਂ ਦੀ ਸਮੁਚੀ ਵਾਰਤਕ ਦੀਆਂ ਵੀ ਇਹ ਹੀ ਸਿਫਤਾਂ ਹਨ। ਲਫ਼ਜ਼ਾਂ ਦੀ ਚੋਣ ਵਿਚ ਸਹਜ ਹੈ, ਤਾਲ-ਪੂਰਤ ਵਾਕ ਬਣਤ੍ਰ ਹੈ। ਕਿਤੇ ਕਿਤੇ ਮਾਲਵੇ ਦੀ ਸਥਾਨਕ ਬੋਲੀ ਦਾ ਰੰਗ ਵੀ ਹੈ। ਇਹਨਾਂ ਭਾਵੇਂ ਬਹੁਤੀ ਵਾਰਤਕ ਨਹੀਂ ਲਿਖੀ। ਪਰ ਪੰਜਾਬੀ ਵਾਰਤਕ ਲਿਖਾਰੀਆਂ ਵਿਚ ਆਪਦੀ ਚੰਗੀ ਥਾਂ ਹੈ।

ਆਪਦੀਆਂ ਪ੍ਰਸਿਧ ਰਚਨਾਵਾਂ 'ਮੇਰਾ ਵਲੈਤੀ ਸਫ਼ਰਨਾਮਾ' ਤੇ 'ਮੌਤ ਰਾਣੀ ਦਾ ਘੁੰਡ' ਹਨ।

—————

ਸਾਹਿਬ ਸਿੰਘ

*

ਆਪ ਗੁਰਮਤਿ ਦੇ ਪ੍ਰਸਿਧ ਖੋਜੀ ਤੇ ਵਿਦਵਾਨ ਹਨ। ਖ਼ਾਲਸਾ ਕਾਲਿਜ ਵਿਚ ਪੰਜਾਬੀ ਦੇ ਪ੍ਰੋਫ਼ੈਸਰ ਹਨ। ਗੁਰਬਾਣੀ

੨੭੨