ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/256

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਹਰ ਲਿਆਕੇ ਸਭਨਾਂ ਪੰਜਾਬੀਆਂ ਲਈ ਪੜ੍ਹਨ ਯੋਗ ਬਣਾਨ ਦੇ ਸੰਬੰਧ ਵਿਚ ਬੜੀ ਮਦਦ ਕੀਤੀ ਹੈ।

ਸ਼ਹਿਰ ਦੇ ਦਰਮਿਆਨਾ ਤਬਕੇ ਦੀ ਜ਼ਿੰਦਗੀ, ਓਹਨਾਂ ਦੀਆਂ ਜੀਵਨ-ਗੁੰਝਲਾਂ ਤੇ ਓਹਨਾਂ ਦੀਆਂ ਜ਼ਾਤੀ ਜਦੋਜਹਿਦਾਂ ਆਮ ਤੌਰ ਤੇ ਆਪ ਦੇ ਨਾਵਲਾਂ ਦੇ ਵਿਸ਼ੇ ਹਨ।

ਲਿਖਣ ਢੰਗ ਜਜ਼ਬਾਤੀ, ਪੰਜਾਬੀ ਮੁਹਾਵਰਿਆਂ ਨਾਲ ਭਰਿਆ ਹੋਇਆ, ਤੇ ਕਈ ਥਾਈਂ ਹਿੰਦੀ ਤੇ ਉਰਦੂ ਦੇ ਲਫ਼ਜ਼ਾਂ ਨਾਲ ਜੜਿਆ ਹੁੰਦਾ ਹੈ।

੧੯੫੦ ਦੇ ਸ਼ੁਰੂ ਵਿਚ ਇਹਨਾਂ ਆਪਣਾ ਮਾਸਕ-ਪਤ੍ਰ 'ਲੋਕਸਾਹਿਤ' ਜਾਰੀ ਕੀਤਾ ਹੈ।

ਇਸ ਸੰਗਿਹ ਵਿਚ ਦਿਤਾ ਲੇਖ 'ਮੇਰੀ ਪਿਆਰੀ ਜਨਮ ਭੂਮ' ਇਹਨਾਂ ਦੀ ਆਤਮ-ਕਥਾ 'ਮੇਰੀ ਦੁਨੀਆਂ', ਵਿਚੋਂ ਲਿਆ ਗਿਆ ਹੈ। ਬੜੀ ਸਾਦਗੀ ਨਾਲ ਓਹਨਾਂ ਆਪਣੇ ਬਚਪਨ ਦੀਆਂ ਯਾਦਾਂ ਏਸ ਵਿਚ ਉਲੀਕੀਆਂ ਹਨ, ਤੇ ਇਸ ਹੁਨਰ ਨਾਲ ਕੇ ਇਹ ਯਾਦਾਂ ਸਾਂਝੀਆਂ ਬਣ ਜਾਂਦੀਆਂ ਹਨ, ਆਪਣੀ ਜਨਮ ਭੂਮ ਲਈ ਓਹਨਾਂ ਦੇ ਪਿਆਰ ਦੀ ਛੁਹ ਸਭਨਾਂ ਵਿਚ ਆਪਣੀ ਆਪਣੀ ਜਨਮ ਭੂਮ ਦਾ ਮੋਹ ਜਗਾ ਦੇਂਦੀ ਹੈ, ਤੇ ਇਸ ਤਰ੍ਹਾਂ ਅਸੀਂ ਓਹਨਾਂ ਦੇ ਮੋਹ ਨੂੰ ਸਿਰਫ਼ ਸਮਝ ਹੀ ਨਹੀਂ ਸਕਦੇ, ਹਡ-ਬੀਤੀ ਵਾਂਗ ਮਹਿਸੂਸ ਕਰ ਸਕਦੇ ਹਾਂ।

ਆਪਦੇ ਪ੍ਰਸਿਧ ਨਾਵਲ ਇਹ ਹਨ:

੧. ਚਿੱਟਾ ਲਹੂ ੨. ਅਧ ਖਿੜਿਆ ਫੁਲ
੩. ਕਾਗਤਾਂ ਦੀ ਬੇੜੀ ੪. ਜੀਵਨ ਸੰਗ੍ਰਾਮ
੫. ਗ਼ਰੀਬ ਦੀ ਦੁਨੀਆਂ ੬. ਅਗ ਦੀ ਖੇਡ,

—————

२੭੧