ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿਤ੍ਰਾਂ ਦੇ ਦਿਲ ਸਾਫ ਹੁੰਦੇ ਹਨ ਆਪਸ ਵਿਚ ਕੋਈ ਵਿਥ, ਭੇਤ ਛੁਪਾ, ਲੁਕਾ ਨਹੀਂ ਹੁੰਦਾ। ਇਹੋ ਇਕ ਗੁਣ ਲੈ ਲਵੋ, ਕਿੰਨਾ ਹੀ ਤੁਸੀਂ ਇਸਤੇ ਪਹਿਰਾ ਦੇਵੋ, ਤੇ ਤੁਸੀ ਮਿਤ੍ਰਤਾ ਦੀ ਸਹਿਜ ਨੂੰ ਨਹੀਂ ਪਹੁੰਚੇ, ਤੁਸੀਂ ਜ਼ਰੂਰ ਆਪਣੀ ਮਿਤ੍ਰ ਧ੍ਰੋਹੀ ਕੀਤੇ ਹੋਏ ਕਰਮ ਯਾ ਖ਼ਿਆਲ ਨੂੰ ਆਪ ਮੁਹਾਰਾ ਹੀ ਛੁਪਾ ਲਵੋਗੇ। ਇਹ ਆਖ ਕੇ ਕਿ ਜੇ ਮਿਤ੍ਰ ਨੂੰ ਦਸ ਦਿਤਾ ਤਦ ਸ਼ਾਇਦ ਮਿਤ੍ਰਤਾ ਟੁਟ ਜਾਏ। ਸੋ ਜੇ ਤੁਸਾਂ ਕਦੀ ਇਹ ਕਿਸੀ ਮਿਤ੍ਰ ਨਾਲ ਕੀਤਾ ਹੈ ਤਦ ਤੁਸੀ ਆਪਣੇ ਆਪ ਦੀ ਖੁਦਗਰਜ਼ੀ ਦੇ ਸੁਖ ਵਿਚ ਜਾ ਰਹੇ ਸੀ, ਮਿਤ੍ਰ ਦੀ ਮਿਤ੍ਰਤਾ ਵਿਚ ਨਿਰੋਲ ਮਾਨਸਿਕ ਤੌਰ ਤੇ ਤੁਸੀ ਸਮਝ ਰਹੇ ਸੀ ਕਿ ਤੁਸੀ ਜੀ ਰਹੇ ਹੋ, ਪਰ ਦਰਅਸਲ ਸੁਰਤ ਹਾਲੇਂ ਉਸ ਪਸ਼ੂਪੁਣੇ ਵਿਚ ਸੀ। ਸੋ ਮਿਤ੍ਰਤਾ ਦਾ ਸੁਭਾ ਹੋਣਾ ਇਕ ਸਦੀਆਂ ਦੀ ਕੁਦਰਤੀ ਖੇਲ ਹੈ। ਕੋਈ ਇਕ ਕਿਤਾਬ ਪੜ੍ਹ ਕੇ ਤੇ ਆਪਣੀ ਅਕਲ ਨੂੰ ਉਹਦਾ ਸਿੱਖ ਬਣਾ ਕੇ ਮਾਮਲੇ ਜੀਵਨ ਦੇ ਤਾਂ ਹੱਲ ਨਹੀਂ ਹੋ ਜਾਂਦੇ। ਅਕਲ ਨੇ ਇਹ ਜਾਣ ਲੀਤਾ, ਕਿ ਸਭ ਬੰਦੇ ਨੂਰ ਦੇ ਹਨ, ਕੌਣ ਭਲੇ ਕੌਣ ਮੰਦੇ। ਪ੍ਰਤੀਤ ਕਰ ਲੀਤਾ, ਪਰ ਜਦ ਤਕ ਸੁਰਤਿ ਸਹਿਜ ਸੁਭਾ ਉਸ ਮਾਨ ਵਿਚ ਨਹੀਂ ਜੀਂਦੀ ਰਹਿੰਦੀ, ਥੀਂਦੀ, ਦਸ ਲੈਦੀ, ਜਦ ਤਕ ਅੱਖ ਵਿਚ ਓਹ ਕੋਈ ਜਲ ਥਲ ਵਿਚ ਵੱਸਦਾ ਸੋਹਣਾ ਨਹੀਂ ਬੈਠਾ, ਇਹ ਹਾਲਤ ਸਹਿਜ ਨਹੀਂ ਹੋਈ। ਤਦ ਤਕ ਭਾਵੇਂ ਦਰਖਤਾਂ ਨਾਲ ਉਲਟੇ ਲਟਕੀਏ ਤੇ ਅੱਗਾਂ ਤਪੀਏ ਇਉਂ ਦਿੱਸਣ ਤਾਂ ਨਹੀਂ ਲੱਗਾ। ਕੋਝੇ ਸੋਹਣੇ, ਗੁਣ ਔਗੁਣ ਦੇ ਭੇਤ ਜਨਮ ਜਨਮਾਤ੍ਰਾਂ ਥੀਂ ਪਸ਼ੂ ਮਨਾਂ ਵਿਚ ਪਏ ਜਾਣ ਤਾਂ ਨਹੀਂ ਲੱਗੇ। ਸੋ ਮਿਤ੍ਰਤਾ ਉੱਪਰ ਖਿਆਂਲ ਲਿਖ ਛੱਡਣੇ ਯਾ ਪੜ੍ਹਣੇ ਕਿਸ ਕੰਮ, ਸਾਧਨ ਕਿਸ ਕੰਮ ਜੇ ਇਕ ਮਿਤ੍ਰ

੭੬