ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੱਚਿਆਂ ਦੇ ਖਰ੍ਹਵਿਆਂ ਰਾਹਾਂ ਰਸਤਿਆਂ ਉਤੇ ਮਾਂ ਆਪਣੇ ਲਾਸਾਨੀ ਪਿਆਰ ਦੇ ਫੁਲ ਬੁੱਕਾਂ ਮੂੰਹੀਂ ਖਲਾਰਦੀ ਰਹਿੰਦੀ ਹੈ, ਇਹਨਾਂ ਫੁਲਾਂ ਨਾਲ ਪਧਰਾਏ ਅਡੋ ਖੋੜੇ ਰਸਤਿਆਂ ਉਤੋਂ ਬੱਚੇ ਬੇ ਖ਼ੌਫ ਲੰਘਦੇ ਰਹਿੰਦੇ ਹਨ, ਏਸ ਗਲੋਂ ਬਿਲਕੁਲ ਬੇ-ਪਤਾ ਕਿ ਕਿੰਨੀਆਂ ਮਚਕੋੜਾਂ ਤੋਂ ਇਹਨਾਂ ਫੁਲਾਂ ਦੀਆਂ ਮੋਟੀਆਂ ਤੈਹਾਂ ਨੇ ਉਹਨਾਂ ਨੂੰ ਬਚਾ ਕੇ ਰਖਿਆ ਹੈ।
ਹਾਦਸਿਆਂ ਭਰੀ ਜ਼ਿੰਦਗੀ ਦੀ ਫਿਲਮ ਛਪਾ ਛਪ ਤੁਰਦੀ ਜਾਂਦੀ ਹੈ, ਤੇ ਮਾਂ ਦਾ ਪਿਆਰ ਮੱਧਮ ਮਿੱਠਾ ਸੰਗੀਤ ਬਣ ਕੇ ਇਹਦੇ ਨਾਲ ਤਾਲ ਦੇਂਦਾ ਰਹਿੰਦਾ ਹੈ। ਇਸ ਤਾਲ ਦਾ ਜ਼ਿੰਦਗੀ ਦੀ ਸੁਖਾਲੀ ਰਵਾਨੀ ਨਾਲ ਕੀ ਸੰਬੰਧ ਹੈ, ਇਹਦਾ ਗਿਆਨ ਓਦੋਂ ਹੀ ਹੁੰਦਾ ਹੈ, ਜਦੋਂ ਇਹ ਤਾਲ ਟੁਟ ਜਾਂਦਾ ਹੈ, ਤੇ ਜ਼ਿੰਦਗੀ ਦੀ ਫ਼ਿਲਮ ਖ਼ੁਸ਼ਕ ਹੁੰਦੀਆਂ ਜਾਂਦੀਆਂ ਗਰਾਰੀਆਂ ਉਤੇ ਖੜਖੜਾਂਦੀ ਤੁਰਦੀ ਹੈ।
ਦੁਨੀਆਂ ਦੇ ਵਡੇ ਆਦਮੀ, ਐਬਰਾਹਮ ਲਿੰਕਨ, ਟੈਗੋਰ, ਬਰਨਾਰਡ ਸ਼ਾਅ ਤੇ ਅਨੇਕਾਂ ਹੋਰ ਆਪਣੀਆਂ ਮਾਵਾਂ ਨੂੰ ਲਿੰਕਨ ਦੇ ਲਫ਼ਜ਼ਾਂ ਵਿਚ ਯਾਦ ਕਰਦੇ ਹਨ:

"ਜੋ ਕੁਝ ਮੈਂ ਹਾਂ, ਜਾਂ ਹੋਣ ਦੀ
ਆਸ ਰਖਦਾ ਹਾਂ, ਆਪਣੀ ਫ਼ਰਿਸ਼-
ਤਿਆਂ ਵਰਗੀ ਮਾਂ ਦਾ ਸਦਕਾ ਹਾਂ।"


ਸ਼ੁਰੂ ਉਮਰ ਵਿਚ ਹਰ ਬੱਚੇ ਨੂੰ ਆਪਣੇ ਏਸ ਖ਼ਜ਼ਾਨੇ ਦਾ ਅਚੇਤ ਜਿਹਾ ਅਹਿਸਾਸ ਹੁੰਦਾ ਹੈ। ਉਹ ਆਪਣੀ ਮਾਂ ਦੇ ਬਰਾਬਰ ਨਾ ਕਿਸੇ ਮਨੁਖ ਤੇ ਨਾ ਕਿਸੇ ਰਬ ਨੂੰ ਸੋਚ ਸਕਦਾ ਹੈ। ਉਹ ਆਪਣੀ ਮਾਂ ਦਾ ਨਿਰਾ ਦੁਧ ਹੀ ਨਹੀਂ ਪੀਂਦਾ, ਉਹਦੇ

੮੮