ਪੰਨਾ:ਚੰਦ੍ਰਕਾਂਤਾ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੫)

ਚਿਰ ਪਹਿਲਾਂ ਰਾਜ ਸਿੰਘ ਨੇ ਮਾਰ ਸੁਟਿਆ ਸੀ, ਭੂਤ ਨਾਥ ਨੇ ਓਸੇ ਵੇਲੇ ਰਾਜ ਸਿੰਘ ਦਾ ਸਿਰ ਲਾਹ ਸੁੱਟਿਆ, ਇਸ ਦੇ ਬਿਨਾਂ ਓਹ ਹੋਰ ਕੀ ਕਰ ਸਕਦਾ ਸੀ, ਸੋ ਥੋੜੇ ਹੀ ਚਿਰ ਪਿਛੋਂ ਅਸੀਂ ਭੀ ਓਥੇ ਪਹੁੰਚ ਗਏ ਅਰ ਭੂਤ ਨਾਥ ਨੂੰ ਰਾਜ ਸਿੰਘ ਤੇ ਦਯਾ ਰਾਮ ਦੀ ਲੋਥ ਪਾਸ ਬੈਠੇ ਵੇਖਿਆ, ਪੁਛਨ ਤੇ ਭੂਤਨਾਥ ਨੇ ਸਾਰੀ ਗੱਲ ਦੱਸੀ, ਸ਼ੋਕ ਕਰਦੇ ਹੋਏ ਅਸੀਂ ਭੀ ਚਲੇ ਆਏ।

ਇੰਦਰ ਦੇਵ ਹਾਂ ! ਸ਼ੋਕ !! ਬਹੁਤ ਹੀ ਮਾੜਾ ਹੋਯਾ, ਪਰ ਹੱਛਾ ਈਸ਼ੁਰ ਦੀ ਮਰਜ਼ੀ !!!

ਮੈਂ ਜੋ ਕੁਛ ਇੰਦਰ ਦੇਵ ਨੂੰ ਕਿਹਾ ਓਹ ਭੂਤਨਾਥ ਦੀ ਮਰਜ਼ੀ ਅਨੁਸਾਰ ਸੀ ਤੇ ਭੂਤ ਨਾਥ ਨੇ ਭੀ ਏਹੋ ਗੱਲ ਲੋਕਾਂ ਨੂੰ ਆਖ ਕੇ ਸੀ ਆਪਣਾ ਪਾਪ ਲੁਕਾਇਆ।

ਏਤਨੀ ਗੱਲ ਆਖ ਕੇ ਦਲੀਪ ਸ਼ਾਹ ਚੁਪ ਹੋ ਗਿਆ ਤਾਂ ਤੇਜ ਸਿੰਘ ਨੇ ਓਸ ਨੂੰ ਪੁਛਿਆ:-ਤੁਹਾਨੂੰ ਤਾਂ ਭਲਾ ਭੂਤ ਨਾਥ ਨੇ ਮਿੰਨਤਾਂ ਕਰਕੇ ਮਨਾ ਲਿਆ ਪਰ ਕੀ ਸ਼ੰਭੂ ਆਦਿਕ ਇੰਦਰ ਦੇਵ ਦੇ ਸ਼ਾਗਿਰਦਾਂ ਨੇ ਭੀ ਇਸ ਭੇਤ ਨੂੰ ਆਪਣੇ ਮਾਲਕ ਇੰਦਰ ਦੇਵ ਤੋਂ ਲੁਕਾਈ ਰਖਿਆ ? ਅਰ ਕਿਉਂ ?

ਦਲੀਪ—(ਹਾਉਕਾ ਭਰ ਕੇ) ਖੁਸ਼ਾਮਦ ਤੇ ਰੂਪੱਯਾ ਬੜੀ ਚੀਜ਼ ਹੈ ਬੱਸ ਏਹੋ ਸਮਝ ਲਵੋ ਹੋਰ ਕੀ ਦੱਸਾਂ।

ਤੇਜ-ਠੀਕ ਹੈ, ਹੱਛਾ ਫੇਰ ਕੀ ਹੋਇਆ, ਬੱਸ ਭੂਤ ਨਾਥ ਦੀ ਏਹੋ ਕਬਾ ਹੈ ਕਿ ਹੋਰ ਭੀ ?

ਦਲੀਪ-ਜੀ ਭੂਤ ਨਾਥ ਦੀ ਕਥਾ ਅਜੇ ਨਹੀਂ ਮੁਕੀ ਅਤੇ ਬਹੁਤ ਬਾਕੀ ਹੈ, ਇਨਾਂ ਗੱਲਾਂ ਦੇ ਬਿਨਾਂ ਭੂਤ ਨਾਥ ਪਾਸੋਂ ਇਕ ਹੋਰ ਪਾਪ ਹੋਇਆ ਹੈ, ਜਿਸ ਦਾ ਰੰਜ ਭੂਤ ਨਾਥ ਨੂੰ ਇਸ ਤੋਂ ਵਧੀਕ ਹੋਵੇਗਾ।