ਪੰਨਾ:ਚੰਦ੍ਰਕਾਂਤਾ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩)

ਆਈ, ਮੈਂ ਆਪਣੇ ਮਨ ਦਾ ਹਾਲ ਤੇ ਬੀਮਾਰੀ ਸਭ ਦੱਸੀ ਅਰ ਇਹ ਭੀ ਕਿਹਾ ਕਿ ਜਿਸਤਰਾਂ ਮੇਰੇ ਪਤੀ ਨੇ ਜੀਊਂਦੇ ਜਾਗਦੇ ਹੋ ਕੇ ਆਪ ਨੂੰ ਮੋਇਆ ਹੋਇਆ ਪ੍ਰਗਟ ਕੀਤਾ ਹੈ ਇਸ ਤਰਾਂ ਤੂੰ ਭੀ ਕਿਤੇ ਮੈਨੂੰ ਲੁਕਾ ਕੇ ਮਰ ਗਈ ਪ੍ਰਗਟ ਕਰ, ਜੇ ਅਜੇਹਾ ਹੋਇਆ ਤਾਂ ਮੈਂ ਆਪਣੇ ਪਤੀ ਨੂੰ ਢੂੰਡ ਸਕਾਂਗੀ, ਉਸ ਨੇ ਮੇਰੀ ਗੱਲ ਮੰਨ ਲਈ ਅਰ ਲੋਕਾਂ ਨੂੰ ਕਿਹਾ ਕਿ ਮੇਰੇ ਘਰ ਸੁਥਰੀ ਹਵਾ ਦਾ ਪ੍ਰਬੰਧ ਹੈ, ਉਥੋਂ ਦਾ ਪਾਣੀ ਭੀ ਚੰਗਾ ਹੈ, ਓਥੇ ਸ਼ਾਂਤਾ ਨੂੰ ਛੇਤੀ ਆਰਾਮ ਆ ਜਾਵੇਗਾ, ਫੇਰ ਮੈਨੂੰ ਆਪਣੇ ਘਰ ਲੈ ਜਾਣ ਦਾ ਪ੍ਰਬੰਧ ਕੀਤਾ ਤੇ ਰਣਧੀਰ ਸਿੰਘ ਜੀ ਪਾਸੋਂ ਭੀ ਆਯਾ ਲੈ ਲਈ ਮੈਂ ਦੋ ਤਿੰਨ ਦਿਨ ਤੱਕ ਆਪਣੀ ਧੀ ਕਮਲਾ ਨੂੰ ਕੁਛ ਸਮਝਾਉਂ ਦੀ ਰਹੀ, ਫੇਰ ਉਸਨੂੰ ਕਿਸ਼ੋਰੀ ਦੇ ਸਪੁਰਦ ਕਰਕੇ ਆਪਣੇ ਕੁਛੜ ਵਾਲੇ ਮੁੰਡੇ ਨਾਲ ਲੈ ਕੇ ਤੁਰ ਪਈ ਤੇ ਦਲੀਪ ਸ਼ਾਹ ਦੇ ਘਰ ਪਹੁੰਚੀ, ਹੌਲੀ ੨ ਮੈਨੂੰ ਆਰਾਮ ਹੋ ਗਿਆ, ਥੋੜੇ ਹੀ ਚਿਰ ਪਿਛੋਂ ਉਸ ਭਿਆਨਕ ਹਨੇਰੀ ਵਾਲੀ ਰਾਤ ਨੂੰ ਆਪ ਦਲੀਪ ਸ਼ਾਹ ਦੇ ਘਰ ਪਹੁੰਚੇ, ਪਰ ਹਾਇ । ਉਸ ਵੇਲੇ ਆਪ ਦੀ ਦਸ਼ਾ ਪਾਗਲਾਂ ਵਾਂਗ ਹੋ ਰਹੀ ਸੀ ਅਰ ਆਪ ਨੇ ਧੋਖੇ ਵਿਚ ਆਪਣੇ ਪਿਆਰੇ ਪੜ੍ ਨੂੰ ਜਿਸ ਨੂੰ ਮੈਂ ਨਾਲ ਲੈ ਗਈ ਹੋਈ ਸੀ, ਘਾਤ ਕਰ ਦਿੱਤਾ।

ਇਹ ਕਹਿੰਦਿਆਂ ੨. ਸ਼ਾਂਤਾ ਦਾ ਮਨ ਭਰ ਆਇਆ ਅਰ ਓਹ ਰੋਣ ਲੱਗ ਪਈ, ਭੂਤ ਨਾਥ ਦਾ ਭੀ ਭੈੜਾ ਹਾਲ ਸੀ ਅਰ ਓਹ ਇਸ ਤੋਂ ਅਗੇ ਹਾਲ ਨਹੀਂ ਸੁਨਣਾ ਚਾਹੁੰਦਾ ਸੀ ਇਸ ਲਈ ਬੋਲਿਆ:-“ਬੱਸ ਬੱਸ ਖਿਮਾਂ ਕਰੋ ਹੁਣ ਇਹ ਗੱਲ ਛੱਡ ਦੇਵੋ? ਫੇਰ ਆਪਣੀ ਵਹੁਟੀ ਦੇ ਪੈਰਾਂ ਤੇ ਡਿੱਗਣ ਹੀ ਲੱਗਾ ਸੀ ਕਿ ਸ਼ਾਂਤਾ ਨੇ ਉਸਦਾ ਸਿਰ ਫੜ ਲਿਆ ਅਰ ਕਿਹਾ ਹੈਂ | ਹੈਂ ! ਇਹ ਕੀ ਕਰਦੇ ਹੋ ? ਕਿਉਂ ਮੇਰੇ ਸਿਰ ਪਾਪ ਚੜਾਉਂਦੇ ਹੋ ?