ਪੰਨਾ:ਚੰਦ੍ਰਕਾਂਤਾ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੫)

ਮਲੂਮ ਹੋ ਜਾਵੇਗਾ ਪਰ ਇਨ੍ਹਾਂ ਨੂੰ ਖੋਹਲਣ ਵਿਚ ਕਈ ਦਿਨ ਲੱਗ ਗਏ ਤੇ ਔਖ ਭੀ ਬਹੁਤ ਹੋਇਆ, ਇਨ੍ਹਾਂ ਕੋਠੜੀਆਂ ਦੇ ਵਿਚਕਾਰ ਇਕ ਚੌਰਸ ਕਮਰਾ ਆਪ ਦੇਖੋਗੇ ਜੋ ਠੀਕ ਉਸ ਚਬੂਤਰੇ ਦੇ ਹੇਠਾਂ ਹੈ ਅਰ ਉਸੇ ਵਿਚੋਂ ਬਾਹਰ ਨਿਕਲਨ ਦਾ ਰਸਤਾ ਹੈ, ਬਾਕੀ ਸਭ ਕੋਠੜੀਆਂ ਵਿਚ ਸਾਮਾਨ ਤੇ ਖਜ਼ਾਨਾ ਹੈ, ਇਸ ਦੇ ਬਿਨਾਂ ਛੱਤ ਦੇ ਉੱਪਰ ਹੀ ਇਕ ਹੋਰ ਰਸਤਾ ਚਬੂਤਰੇ ਦੇ ਬਾਹਰ ਨਿਕਲਨ ਦਾ ਬਣਿਆਂ ਹੋਇਆ ਹੈ, ਜਿਸ ਦਾ ਹਾਲ ਮੈਨੂੰ ਪਹਿਲੇ ਮਲੂਮ ਨਹੀਂ ਸੀ ਜਿਸ ਦਿਨ ਅਸੀਂ ਚਬੂਤਰੇ ਦੇ ਬਾਹਰ ਨਿਕਲੇ ਉਸ ਦਿਨ ਮਲੂਮ ਹੋਇਆ ਕਿ ਇਕ ਹੋਰ ਭੀ ਰਸਤਾ ਹੈ।

ਇੰਦਰ ਦੇਵ-ਜੀ ਹਾਂ | ਦੂਸਰਾ ਰਸਤਾ ਭੀ ਹੈ ਜੋ ਤਲਿਸਮੀ ਦਰੋਗੇ ਲਈ ਬਣਾਇਆ ਗਿਆ ਹੈ, ਤਲਿਸਮ ਤੋੜਨ ਵਾਲੇ ਵਾਸਤੇ ਨਹੀਂ, ਮੈਨੂੰ ਉਸ ਰਸਤੇ ਦਾ ਪੂਰਾ ਹਾਲ ਮਲੂਮ ਹੈ।

ਗੋਪਾਲ—ਮੈਨੂੰ ਭੀ ਉਸ ਰਸਤੇ ਦਾ ਹਾਲ ਇਨ੍ਹਾਂ (ਇੰਦ੍ਦੇਵ) ਪਾਸੋਂ ਮਲੂਮ ਹੋਇਆ ਹੈ, ਇਸ ਤੋਂ ਪਹਿਲਾਂ ਮੈਂ ਭੀ ਨਹੀਂ ਜਾਣਦਾ ਸੀ ਅਰ ਨਾ ਇਹ ਪਤਾ ਸੀ ਕਿ ਇਸ ਤਲਿਸਮ ਦੇ ਦਰੋਗਾ ਏਹੋ ਹਨ, ਇਸ ਦੇ ਪਿਛੋਂ ਕੌਰ ਇੰਦਜੀਤ ਸਿੰਘ ਤੇ ਅਨੰਦ ਸਿੰਘ ਨੇ ਸਭਨਾਂ ਨੂੰ ਉਨ੍ਹਾਂ ਕੋਠੜੀਆਂ ਅਤੇ ਤਹਿਖਾਨੇ ਦੀ ਸੈਰ ਕਰਾਈ ਜਿਨ੍ਹਾਂ ਵਿਚ ਅਤਯੰਤ ਬੇ-ਪ੍ਰਵਾਹੀ ਨਾਲ ਖਰਚ ਕਰਨ ਤੇ ਭੀ ਨਾ ਮੁੱਕਣ ਵਾਲਾ ਧਨ ਭਰਿਆ ਹੋਇਆ ਸੀ ਤੇ ਇਕ ਤੋਂ ਇਕ ਵਧੀਕ ਅਧਭੁਤ ਚੀਜ਼ਾਂ ਇਨ੍ਹਾਂ ਦਾ ਮਨ ਆਪਣੇ ਵੱਲ ਖਿੱਚ ਰਹੀਆਂ ਸਨ।

ਫਿਰਦਿਆਂ ੨ ਇਹ ਲੋਕ ਵਿਚਲੇ ਕਮਰੇ ਵਿਚ ਪਹੁੰਚੇ ਜੋ ਠੀਕ ਤਲਿਸਮੀ ਚਬੂਤਰੇ ਦੇ ਹੇਠਾਂ ਸੀ, ਵਾਸਤਵ ਵਿਚ ਇਹ ਕਮਰਾ ਕਲਾਂ ਤੇ ਪੁਰਜ਼ਿਆਂ ਨਾਲ ਭਰਿਆ ਹੋਇਆ ਸੀ, ਜ਼ਮੀਨ ਤੋਂ ਛੱਤ ਤੱਕ ਤਾਰਾਂ ਲੱਗੀਆਂ ਹੋਈਆਂ ਸਨ, ਵਡੇ ੨ ਚੁਬੱਚਿਆਂ