ਪੰਨਾ:ਚੰਦ੍ਰ ਗੁਪਤ ਮੌਰਯਾ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਵਾਲੀ ਵਾਰਸ ਈ ਕੋਈ ਨਹੀਂ ਤੇ ਹੁਣ ਪਤਾ ਲਗਾ ਨੇ
ਨਾਂ ਕਿ ਹਜੂਰ ਓਨ੍ਹਾਂ ਦਾ ਬਦਲਾ ਲਊ ਨੇ ਤੇ ਆ ਗਏ ਨੇ ਗੁਆਂਢ
ਤੇ ਭਰਾਪਣੇ ਦੇ ਵਾਸਤੇ ਪਾਨ।
ਸੀਤਾ--ਜਨਾਬ ਆਲੀ ਇਹ ਤੁਹਾਡਾ ਕਸੂਰ ਨਹੀਂ। ਹਰ ਚੰਗੇ ਬੰਦੇ
ਨੂੰ ਦੁਨੀਆ ਚਲਾਕ ਤੇ ਕਮਜ਼ੋਰ ਸਮਝਦੀ ਏ। ਤੁਹਾਨੂੰ ਖੌਰੇ,
ਪਤਾ ਏ ਕਿ ਨਹੀਂ ਕਿ ਮਹਾਰਾਜ ਚੰਦ੍ਰ ਗੁਪਤ ਹੁਨ
ਸਾਰੇ ਉਤਰੀ ਭਾਰਤ ਦੇ ਸ਼ੇਹਨਸ਼ਾਹ ਬਣ ਚੁਕੇ ਨੇ ਤੇ
ਉਨ੍ਹਾਂ ਦਾ ਰਾਜ ਪਰਜਾ ਦੇ ਜਿਸਮਾਂ ਤੇ ਨਹੀਂ ਦਿਲਾਂ ਤੇ ਵੇ।
ਉਹ ਲੋਕਾਂ ਦੇ ਹਰ ਮਣ ਪਿਆਰੇ ਆਗੂ ਨੇ ਜੋ ਕੰਮ ਕਰਦੇ ਨੇ।
ਲੋਕਾਂ ਦੇ ਫ਼ੈਦੇ ਲਈ। ਅਪਣੀ ਗਰਜ ਉਹਨਾਂ ਨੂੰ ਕੋਈ ਨਹੀਂ
ਅਜੈਹੇ ਬਾਦਸ਼ਾਹ ਲਈ, ਤੁਸੀ ਜਾਣ ਸਕਦੇ ਓ, ਲੋਕ ਕਿਵੇਂ
ਜਾਨਾਂ ਤਕ ਵਾਰ ਸਕਦੇ ਨੇਂ ਸੋ ਇਹ ਵੈਹਮ ਕਢ ਦਿਓ ਕਿ
ਅਸੀ ਮਾੜੇ ਹੋਨ ਕਰਕੇ ਤਰਲੇ ਪਏ ਕਢਣੇ ਆਂ ਅਸੀਂ ਤੇ
ਬਫੈਦਾ ਲਹੂ ਵਗਾਣਾ ਨਹੀਂ ਚਾਹਦੇ।
ਇਕ ਹੋਰ ਜਰਨੈਲ--ਸ਼ੇਹਨਸ਼ਾਹ! ਇਹ ਲੋਕ ਮਹਾਤਮਾ ਬੁਧ ਦੇ
ਚੇਲੇ ਨੇ ਜੀਵ ਹਤਿਆ ਨੂੰ ਚੰਗਾ ਨਹੀ ਸਮਝਦੇ ਏਸ ਗਲ ਨੇ
ਇਹਨਾਂ ਨੂੰ ਕਮਜ਼ੋਰ ਕਰ ਛੜਿਐ। ਇਹ ਕਦੀ ਹਜ਼ੂਰ ਦਾ
ਮੁਕਾਬਲਾ ਨਹੀਂ ਕਰ ਸਕਦੇ। ਅਸੀਂ ਇਹਨਾਂ ਤੋਂ ਬੌਹਤ ਤਗੜੇ
ਆਂ ਇਹ ਦੁਨਯਾ ਤਗੜਿਆਂ ਲਈ ਏ ਤੇ ਮਾੜਿਆਂ ਨੂੰ ਦਾਸ
ਈ ਬਨਣਾ ਪਏ ਗਾ। ਕੀਹ ਅਸੀ ਅਪਣੇ ਘੋੜਿਆਂ ਢਗਿਆਂ
ਊਂਠਾਂ ਨੂੰ ਅਪਣੇ ਵੱਸ ਕਰਕੇ ਕੰਮ ਨਹੀਂ ਲੈ ਰਹੇ। ਇਹਨਾਂ ਨੂੰ
ਗੁਲਾਮ ਬਨਾਇਆ ਹੋਇਆ ਸੀ ਤੇ ਕੈਹੜੀ ਆਖਰ ਆ ਗਈ?
ਸ਼ਜ਼ਾਦੀ--ਪਿਤਾ ਜੀ ਕੁਝ ਮੈਂ ਵੀ ਕਹਵਾਂ?

-੮੭-