ਪੰਨਾ:ਚੰਦ੍ਰ ਗੁਪਤ ਮੌਰਯਾ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


'ਜੈਹੜੀ ਪ੍ਰੀਤ ਹੁਸਨ ਦੀ ਬੱਧੀ, ਰੈਹਸੀ ਮਸਾਂ ਦਿਹਾੜੇ ਚਾਰ
'ਸੀਤਾ ਭੈਣ! ਕਦੀ ਨਹੀਂ ਟੁਟਣਾ, ਮੇਰੀ ਤੇਰੀ ਰੂਹ ਦਾ ਪਿਆਰ।
ਸੀਤਾ--ਓਹੋ! ਕੀੜੀ ਦੇ ਘਰ ਨਰੈਣ? ਸੀਤਾ ਦੇ ਪਿਆਰ ਵਿਚ
ਨਜ਼ਮਾਂ? ਇਹ ਨਵੀਆਂ ਚਲਾਕੀਆਂ ਨਿਕਲੀਆਂ ਨੇ ਹੁਨ?
ਗੱਲ ਕਿਸੇ ਦੀ ਤੇ ਮੱਥੇ ਕਿਸੇ ਦੇ।
ਚੰਦ੍ਰ--ਕਿਸੇ ਦੀ ਗਲ ਧੰਗਾਣੇ ਹੋਨੀ ਏਂ। ਕੀਹ ਮੈਂ ਸੀਤਾ ਨੂੰ ਪਿਆਰ
ਨਹੀਂ ਕਰਦਾ? ਹਦੋਂ ਵਧ ਪਿਆਰ? ਕੀਹ ਇਹ ਪਿਆਰ ਰੂਹ
ਦਾ ਨਹੀਂ? ਕੀਹ ਹੁਸਨ ਦਾ ਬਧੈ? ਕੀਹ ਤੂੰ ਮੈਨੂੰ ਕੰਵਰ ਜਾਂ
ਮਹਾਰਾਜ ਹੋਣ ਕਰ ਕੇ ਪਿਆਰ ਕਰਦੀ ਸੈਂ ਜਾਂ ਏ?
ਸੀਤਾ--ਹਛਾ! ਮੈਂ ਤੁਹਾਨੂੰ ਸਿਝਾਂਗੀ। ਤੁਸੀਂ ਚਲਾਕੀ ਨਾਲ ਮੇਰੇ
ਮੂੰਹੋਂ ਮੇਨੂੰ ਗਾਲਾਂ ਕਢਾਈਆਂ ਨੇ। ਬਦਲਾ ਮੈਂ ਕਦੀ ਨਹੀਂ
ਛਡਿਆ। ਉਂਞ ਮੈਂ ਇਹ ਮੰਨਣੀ ਆਂ ਕਿ ਹੋਈ ਮੇਰੇ ਨਾਲ
ਸਖ਼ਤ ਬਰੀ ਏ।
[ਪਿੱਛੋਂ ਦੀ ਘੁਟ ਕੇ ਚੰਦ੍ਰ ਗੁਪਤ ਨੂੰ ਗਲਵਕੜੀ ਪਾਂਦੀ
ਏ ਤੇ ਉਹਦਾ ਮੱਥਾ ਚੁੰਮ ਲੈਂਦੀ ਏ]
ਮੇਰਾ ਚੰਨ ਵਰਗਾ ਵੀਰ।
ਚੰਦਰ--ਮਸਿਆ ਦੇ।
ਸੀਤਾ--ਪੁਨਿਆਂ ਦੇ।

-੧੦੧-