ਪੰਨਾ:ਚੰਦ੍ਰ ਗੁਪਤ ਮੌਰਯਾ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਵੇ ਵੀਰ ਹੈਲਣ ਨੂੰ ਪਿਆਰ ਕਰਦੈ, ਤੁਸੀਂ ਹੈਲਣ ਨੂੰ ਅਜਾਜ਼ਤ
ਦਿਓ ਕਿ ਭਾਰਤ ਦੀ ਮਹਾਰਾਣੀ ਬਣੇ।
ਸਲੂਕਸ--ਹੈਲਣ ਨੂੰ ਪਿਆਰ? ਓਹ ਕਦੋਂ ਮਿਲੇ ਨੇ?
ਸੀਤਾ--ਇਹਨਾਂ ਮੇਰੀਆਂ ਅੱਖਾਂ ਨਾਲ ਇਕ ਦੂਜੇ ਨੂੰ ਵੇਖਿਐ ਤੇ ਮੇਰੀ
ਜੀਭ ਨਾਲ ਪਿਆਰ ਕਰਾਰ ਕੀਤੇ ਨੇ।
ਸਲੂਕਸ--ਕਿਊਂ ਹੈਲਣ? (ਹੈਲਣ ਨਹੀਂ ਬੋਲਦੀ) ਹੂੰ-ਹੂੰ-ਕੰਮ
ਕਸੂਤ੍ਰਾ ਏ, ਗਲ ਇਹ ਵੇ ਕਿ ਮੇਰਾ ਬੜਾ ਪਿਆਰਾ ਤੇ ਅਤਬਾਰੀ
ਜਰਨੈਲ ਮੈਗ (ਐਹ ਵੇ ਮੈਗ) ਹੈਲਣ ਨੂੰ ਹੱਦੋਂ ਵਧ ਪਿਆਰ
ਕਰਦੈ ਤੇ ਮੈਂ ਉਹਦੇ ਨਾਲ ਕਰਾਰ ਵੀ ਕੀਤਾ ਹੋਇਐ।
ਸੀਤਾ---ਤੁਹਾਡੇ ਕਰਾਰ ਦੇ ਮੈਹਨੇ ਕੀਹ ਨੇ? ਹੈਲਣ ਜੁਆਨ
ਕੁੜੀਏ, ਓਹ ਅਪਣਾ ਵਰ ਆਪ ਚੁਨਣ ਦਾ ਹੱਕ ਰਖਦੀ ਏ
ਤੁਹਾਡਾ ਕੋਈ ਮਤਲਬ ਨਹੀਂ ਵਿਚ ਦਖਲ ਦੇਣ ਦੇ।
ਸਲੂਕਸ--ਗੱਲ ਤੇ ਕੁੜੀਏ ਠੀਕ ਆਂਨੀ ਏਂ ਤੂੰ, ਪਰ ਮੇਥੋਂ ਗਲਤੀ
ਹੋ ਚੁਕੀ ਏ ਮੈਂ ਜ਼ਬਾਨ ਦੇ ਬੈਠਾਂ ਮੇਰਾ ਖਿਆਲ ਸੀ ਮੈਗ ਹੈਲਣ
ਲਈ ਬੜਾ ਚੰਗਾ ਵਰ ਏ ਤੇ ਹੈਲਣ ਜਰੂਰ ਮੇਰਾ ਆਖਾ ਮੰਨ
ਲੈ ਗੀ।
ਜਰਨੈਲ ਮੈਗ--ਸ਼ੈਹਨਸ਼ਾਹ! ਮੈਂ ਤੁਹਾਨੂੰ ਤੁਹਾਡੇ ਕਰਾਰ ਤੋਂ ਅਜ਼ਾਦ
ਕਰਣਾਂ ਵਾਕਿਯੀ ਇਹ ਕੰਮ ਹੈਲਣ ਦਾ ਏ ਕਿ ਓਹ ਅਪਣਾ
ਵਰ ਆਪ ਚੁਣੇਂ ਤੁਸੀ ਕੈਹ ਦਿਓ ਸੂ ਕਿ ਜਿਨੂੰ ਚਾਹੇ ਪਸੰਦ
ਕਰ ਲੈ।
(ਸਾਰੇ ਤੌੜੀਆਂ ਵਜਾਂਦੇ ਨੇ)
ਹੈਲਣ-(ਉਠ ਕੇ) ਮੈਂ ਇਕ ਨ ਇਕ ਦਿਲ ਤੋੜਣ ਬਿਨਾਂ ਨਹੀਂ
ਰਹਿ ਸਕਦੀ, ਮੈਂ ਚਿਰ ਤੋਂ ਸੁਨਿਆ ਹੋਇਆ ਏ ਕਿ ਜਰਨੈਲ

-੧੧੫-