ਪੰਨਾ:ਚੰਦ੍ਰ ਗੁਪਤ ਮੌਰਯਾ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀਨ ਦੂਜਾ



(ਇਕ ਸ਼ਹਿਰ ਦੇ ਬਾਹਰ ਦਾਰਾ ਉਹਦੇ ਵਿਚ ਬਹੁਤ
ਸਾਰੇ ਦਰਖਤ ਹੇਠਾਂ ਪੰਦਰਾਂ ਵੀਹ ਆਦਮੀ ਜ਼ਨਾਨੀਆਂ
ਬੈਠੇ ਹੋਏ ਨੇ। ਕੁਝ ਸ਼ਤਰੰਜ ਖੇਡ ਰਹੇ ਨੇ ਕੁਝ ਪਾਸ਼ਾ
ਤੇ ਕੁਝ ਗਲਾਂ ਪਏ ਕਰਦੇ ਨੇ)

ਇਕ ਆਦਮੀ--(ਇਕ ਜੁਆਨ ਕੁੜੀ ਨੂੰ) ਰਾਧਾ ਕੀਹ ਹਾਲ ਏ ਹੁਨ,
ਸਚ, ਤੇਰੇ ਭਰਾ ਦਾ?
ਰਾਧਾ--ਹੁਣ ਤੇ, ਚਾਚਾ ਜੀ, ਰਾਜੀ ਏ ਤੁਹਾਡੀ ਮੇਹਰਬਾਨੀ ਏਂ।
ਇਕ ਹੋਰ ਆਦਮੀ--ਕੌਣ ਬਮਾਰ ਸੀ ਰਾਧਾ ਭੈਣ?
ਰਾਧਾ--ਮੇਰਾ ਭਰਾ ਗੁਰਧਣ।
ਆਦਮੀ-ਹਲਾ? ਕਦੋਂ ਦਾ? ਮੈਂ ਤੇ ਅਜ ਮਹੀਨੇ ਪਿਛੋਂ ਬਾਹਰੋਂ
ਆਇਆਂ।
ਰਾਧਾ--ਜੀ, ਉਹ ਕੁਝ ਵਧੇਰਾ ਈ ਬੀਮਾਰ ਹੋ ਗਿਆ ਸੀ ਰਥਾਂ
ਦੀ ਦੌੜ ਤੋਂ ਮੁੜਦਿਆਂ ਸਾਰ ਈ ਆਂਉਂਦਿਆਂ ਠੰਡੇ ਪਾਣੀ
ਨਾਲ ਨਹਾ ਲਿਓ ਸੂ ਮਾਂ ਬਤੇਰਾਂ ਮੋੜਦੀ ਰਹੀ ਪਰ ਉਹ

-੨੫-