ਪੰਨਾ:ਚੰਦ੍ਰ ਗੁਪਤ ਮੌਰਯਾ.pdf/51

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਦੀ ਲੰਘ ਗਿਆ ਮੂੰਹ ਚੁਕ ਕੇ। ਮੈਂ ਵੀ ਕਾਣੀ ਅੱਖ ਨਾਲ
ਵ੍ਹੇਂਦਾ ਰਿਹਾ ਕਿ ਸਲਾਮ ਕਰਦੈ ਕਿ ਕੋਈ ਨ। ਕੋਈ ਨ ਕੀਤਯੋ
ਸੂ ਤੇ ਲੰਘ ਚਲਿਆ ਮੈਂ ਫੜ ਬਾਹੋਂ ਲਿਆ ਤੇ ਕਿਹਾ 'ਓ
ਚੋਧਰੀ ਕਝ ਦਿਸਦਾ ਘਟ ਈ?' ਕੈਹਣ ਲਗਾ "ਕੀਹ ਗੱਲ
ਏ?" ਮੈਂ ਕਿਹਾ "ਬੜਾ ਆਕੜਿਆ ਹੋਇਐ?" ਕਹਿਣ
ਲਗਾ "ਮੇਂ ਸ਼ੈਹਰ ਦੀ ਪੰਚੈਤ ਦਾ ਪਰਧਾਨ ਆਂ। ਮੇਰੇ ਨਾਲ
ਤੁਹਾਨੂੰ ਏਸ ਤ੍ਰਾਂ ਨਹੀਂ ਬੋਲਣਾ ਚਾਹੀਦਾ? ਮੈਂ ਕਿਹਾ "ਖਲੋ
ਤੇਰੀ ਪਰਧਾਨੀ ਕਢਾਂ-ਤੂੰ ਪਰਧਾਨ ਏ ਤੇ ਅਸੀ ਝੁਡੂ ਮੁਡੂ ਈ
ਆਂ ਫਤੇ ਕਰਕੇ ਆਏ ਹੋਏ ਆਂ ਕੋਈ ਮੁਸਾਫਰ ਨਹੀਂ' ਲਗਾ
ਤਿੜਬਿੜ ਕਰਣ ਮੈਂ ਪੰਜ ਚਾਰ ਠੁਡੇ ਵਹਾ ਦਿਤੇ। ਗਿਆ
ਕਪਤਾਨ ਸਾਬ ਕੋਲ ਰੋਂਦਾ ਰੋਂਦਾ। ਉਨ੍ਹਾਂ ਖੈਰ ਅਮਸੋਸ
ਅਮਸੂਸ ਕੀਤਾ ਤੇ ਤਸੱਲੀ ਦਿਤੀਯੋਂ ਨੇ ਕਿ "ਬੇਵਕੂਫ ਮੁੰਡਾ ਏ
ਸਮਝਾ ਦਿਆਂਗੇ ਸੂ ਤੁਸੀ ਵੀ ਜਰਾ ਧਿਆਨ ਰਖਿਆ ਕਰੋ
ਸੁਲਾਮ ਸ਼ਲਾਮ ਕਰਣ ਨਾਲ ਕੀਹ ਵਿਗੜ ਜਾਂਦੈ" ਓਦਨ ਤੋਂ
ਮੀਲ ਦੂਰ ਈ ਹੋਂਦੇ ਤੇ ਸਲਾਮ ਕਰ ਦੇਂਦੈ।
ਇਕ ਹੋਰ ਸ਼ਪਾਈ--ਕਪਤਾਨ ਸਾਬ, ਪਤਾਈ, ਕਿਊਂ ਤਸੱਲੀ ਦਿਤੀ
ਸੀ, ਓਨ੍ਹਾਂ ਨੂੰ ਇਕ ਦ੍ਹਾਵਤ ਲਈ ਘਿਓ ਚਾਹੀਦਾ ਸੀ ਉਠਣ
ਲਗਾ ਤਾਂ ਉਨ੍ਹਾਂ ਵੀ ਸੁਆਲ ਮਾਰ ਦਿਤਾ 'ਚਾਰ ਟੀਨ ਘਿਓ
ਚਾਹੀਦੈ ਓਹ ਤੇ ਭਜਵਾ ਦਿਆ ਜੇ"

(ਸਾਰੇ ਹੱਸਦੇ ਨੇ,)


[ਬਾਜ਼ਾਰ ਵਿਚ ਇਕ ਮੰਦਰ ਤੇ ਕੁਝ ਕਬੂਤਰ ਬੈਠੇ ਨੇ
ਸ਼ਪਾਹੀ ਤੀਰ ਕਮਾਨਾਂ ਨਾਲ ਉਨ੍ਹਾਂ ਨੂੰ ਮਾਰਦੇ ਨੇ ਤੇ
ਭਜ ੨ ਚੁਕਦੇ ਨੇ]

-੩੬-