ਪੰਨਾ:ਚੰਦ੍ਰ ਗੁਪਤ ਮੌਰਯਾ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ




ਸੀਨ ਪੰਜਵਾਂ


ਲੜਾਈ ਦਾ ਮਦਾਨ



(ਧੰਨਾਂ ਨੰਦ, ਮਹਾਰਾਜਾ ਮਗਧ ਤੇ ਚੰਦ੍ਰ ਗੁਪਤ ਦੀਆਂ
ਸਪਤ ਸਿੰਧੂ ਤੋਂ ਕੱਠੀਆਂ ਕੀਤੀਆਂ ਫੌਜਾਂ ਆਪਣੇ
ਸਾਹਮਣੇ ਡੇਰੇ ਲਾਈ ਬੈਠੀਆਂ ਨੇ, ਰਾਤ ਦਾ ਵੇਲਾ ਏ
ਦੂਹਾਂ ਫੌਜਾਂ ਨੇ ਵਡੀਆਂ ਵਡੀਆਂ ਕਈ ਅਗਾਂ ਬਾਲੀਆਂ
ਹੋਈਆਂ ਨੇ ਤੇ ਦੁਆਲੇ ੨ ਕਈ ਕਈ ਝੁੰਡ ਬਣਾ ਬਣਾ
ਕੇ ਬੈਠੀਆਂ ਨੇ। ਦੂਹਾਂ ਨੂੰ ਦੁਸ਼ਮਨ ਸਾਫ਼ ਪਿਆਂ
ਦਿਸਦੈ। ਕੁਝ ਸਪਾਹੀ ਸੁਤੇ ਹੋਏ ਨੇ ਕੁਝ ਜਾਗਦੇ ਨੇ।
ਚੰਦਰ ਗੁਪਤ ਦੀ ਫੌਜ ਵਿਚ ਚੰਦ੍ਰ ਗੁਪਤ ਪੰਡਤ ਜੀ;
ਸੀਤਾ ਤੇ ਕਈ ਸਰਦਾਰ ਬੈਠੇ ਨੇ)

ਚੰਦ੍ਰ--ਮਹਾਤਮਾ ਜੀ ਬੋਹਤ ਸਾਰੇ ਗੁੱਸੇ ਹੋ ਗਏ ਨੇਂ?
ਪੰਡਤ ਜੀ--ਗੁੱਸੇ ਦਾ ਕੀ ਸੁਆਲ? ਓਹ ਕਿਸੇ ਹਾਲਤ ਵਿਚ ਵੀ
ਅਹਿੰਸਾ ਨੂੰ ਹੱਥੋਂ ਨਹੀਂ ਦੇਣਾ ਚਾਹਦੇ। ਸਾਡਾ ਖਿਆਲ ਓਨ੍ਹਾਂ

-੬੧-