ਪੰਨਾ:ਚੰਦ-ਕਿਨਾਰੇ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਹੈ ਜਨਮ ਜਨਮ ਦਾ ਮੇਲ,
ਵਾਸ਼ਨਾਂ ਹੈ ਦੋ ਪਲ ਦਾ ਖੇਲ।

‘ਪਲ ਦੇ ਪਲ' ਨਹੀਂ ਲਿਖਿਆ ਦੋ ਪਲ ਲਿਖਿਆ ਹੈ। ਵਾਸ਼ਨਾ ਨੂੰ ਪੂਰਾ ਸਮਾਂ ਦੇਣ ਦੀ ਅਣਭੋਲ ਕੋਸ਼ਸ਼ ਕੀਤੀ ਹੈ। ਇਹੋ ਜਿਹੀ ਨਿਕੀ ਜਹੀ ਝਲਕ ਕਵੀ ਦੀ ਮਨੋਵਿਗਿਆਨਕ ਬਣਤਰ ਦੀ ਸੂਚਕ ਹੈ। ਅਗੇ ਲਿਖਿਆ ਹੈ:-

ਪਿਆਰ ਹੈ ਅਮਰ-ਸ਼ਰਾਬੀ ਬਹਿਰ
ਵਾਸ਼ਨਾ ਖ਼ਾਬ-ਨਸ਼ੇ ਦੀ ਲਹਿਰ।

ਪਹਿਲੀ ਸਤਰ ਵਿਚ ਉਸ 'ਕੁਝ' ਚਾ ਨਵੇਦਨ ਹੈ ਜੋ ਇਕ ਰੂਪਵਾਨ ਤੀਵੀਂ ਨੂੰ ਤੇ ਰੂਪਵਾਨ-ਆਤਮਾ ਦੇ ਮਾਲਕ ਉਸ ਦੇ ਪ੍ਰੇਮੀ ਨੂੰ ਪ੍ਰਾਪਤ ਹੁੰਦਾ ਹੈ ਤੇ ਦੂਸਰੀ ਵਿਚ ਉਹੀ ਉਨਾ ਕੁਝ ਅੰਕਿਤ ਹੈ ਜੋ ਉਸੇ ਰੂਪਵਾਨ ਤੀਵੀਂ ਦੇ ਇਕ ਐਸੇ ਖ਼ਾਂਵਦ ਨੂੰ ਕਿ ਜਿਸ ਨਾਲ ਉਸ ਦਾ ਪ੍ਰੀਤ-ਰਿਸ਼ਤਾ ਨਾ ਹੋਵੇ ਪ੍ਰਾਪਤ ਹੁੰਦਾ ਹੋਵੇ। ਇਹ ਭਾਵ ਨਹੀਂ ਕਿ ਇਹ ਸਤਰਾਂ ਇਸੇ ਕੁਝ ਨੂੰ ਬਿਆਨ ਕਰਨ ਲਈ ਲਿਖੀਆਂ ਗਈਆਂ ਹਨ, ਭਾਵ ਇਹ ਹੈ ਕਿ ਇਹ ਇਸ ਉਪਰੋਕਤ ਕਟਾਖਸ਼ ਨੂੰ ਵੀ ਨਿਭਾ ਦੇਂਦੀਆਂ ਹਨ। ਫਿਰ ਦੇਖੋ ਕਵਿਤਾ 'ਦੋ ਲਹੂ':-

ਇਕ ਲਹੂ ਤੜਕੇ ਦੀ ਲਾਲੀ
ਸੁਰਖ਼ ਸਵੇਰ ਲਿਆਵੇ।
ਇਕ ਲਹੂ ਸ਼ਾਮਾਂ ਦੀ ਲਾਲੀ
ਕਾਲੀਆਂ ਰਾਤਾਂ ਪਾਵੇ।
ਦੋਵੇਂ ਇਕੋ ਖ਼ੂਨ