ਪੰਨਾ:ਚੰਦ-ਕਿਨਾਰੇ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਤਰ੍ਹਾਂ ਕਿ ਉਪਰੋਕਤ ਉਦ੍ਹਾਰਣ ਚੋਂ ਨਜ਼ਰ ਆਉਂਦਾ ਹੈ। ਕਵੀ ਦਾ ਕਾਵਿ ਪਰਵਾਹ ਠੋਕਰਾਂ ਨਹੀਂ ਖਾਂਦਾ। ਉਸ ਦੇ ਕਾਵਿ-ਪ੍ਰਕਾਸ਼ ਦੇ ਸੁਥਰੇ ਪਨ ਉਤੇ ਜਦ ਕਿ ਉਹ ਆਪਣੀ ਸਫ਼ਲਤਾ ਦੇ ਸਿਖਰ ਤੇ ਲਿਖ ਰਿਹਾ ਹੋਵੇ ਤਾਂ ਕੋਈ ਧੁੰਦਾਂ ਬਦਲਾਂ ਦੀ ਚਿਤਰਕਾਰੀ ਨਹੀਂ ਕਰਦੀਆਂ। ਉਸ ਦੀਆਂ ਕਾਮਯਾਬ ਕਵਿਤਾਵਾਂ ਵਿਦਤਿੰਨੇ ਮਹਾਨ-ਗੁਣ ਪ੍ਰੇਰਨਾ ਦੇ ਅਤਿ-ਉਚੇਰੇ ਜ਼ੋਰਦਾਰ ਹੋਣ ਦੀ ਰਵਸ਼ (intensity of Inspiration) ਸੰਯੁਕਤੱਤਾ ਅਰਥਾਤ ਕਵਿਤਾ ਦੇ ਸਮੁਚੇ ਭਾਵ ਵਿਚ ਇਕਸਾਰਤਾ ਦਾ ਹੋਣਾ (Integrity) ਅਤੇ ਕਵਿਤਾ ਦੇ ਮਜ਼ਮੂਨ ਨੂੰ ਸਚਾਈ ਨਾਲ ਮਹਿਸੂਸ ਕਰਣ ਤੇ ਪ੍ਰਕਾਸ਼ਣ ਵਿਚ ਸਥਿਰਤਾ (Sincerity) ਪ੍ਰਤੱਖ ਹਨ। ਇਸ ਕਥਨ ਨੂੰ ਕਵੀ ਦੀਆਂ ਰਚਨਾਵਾਂ ਵਿਚੋਂ ਦੇਖੋ। ਕਵੀ ਨੂਰਜਹਾਨ ਦੇ ਮਿਟ ਚੁਕੇ ਹੁਸਨ ਨੂੰ ਸਾਕਾਰ ਕਰਦਾ ਹੈ- 'ਜੋੜੀ' ਦੇ ਸਿਰਲੇਖ ਹੇਠ ਲਿਖਦਾ ਹੈ:-

ਆਪ ਘੜੀ ਸੀ ਕੁਦਰਤ ਨੇ
ਇਹ ਸੁੰਦਰ ਜੋੜੀ ਬੇਨਜ਼ੀਰ,
ਨੂਰਜਹਾਂ ਕਸ਼ਮੀਰ ਲਈ
ਤੇ ਨੂਰਜਹਾਨ ਲਈ ਕਸ਼ਮੀਰ।
ਉਸ ਦਾ ਮਤਲਬ ਸੀ ਇਹ ਜੋੜੀ
ਜੁੜ ਕੇ ਜੱਗ ਨੂੰ ਦਿਖਲਾਏ,
ਦੋ ਰੂਹਾਂ ਦਾ ਇਕੇ ਬੁਤ
ਤੇ ਦੋ ਹੁਸਨਾਂ ਦੀ ਇਕ ਤਸਵੀਰ।

ਹੋਰ ਦੇਖੋ। ਕਵੀ ਲਿਖਦਾ ਹੈ:-