ਪੰਨਾ:ਚੰਦ-ਕਿਨਾਰੇ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਊਸ਼ਾ ਦੀ ਰਸ-ਰਤ ਵਗਦੀ ਰਹੇ
ਸੁਆਦ-ਪੀੜ ਕੋਈ ਜਗਦੀ ਰਹੇ।

ਜੀਵਣ, ਮਿਰਤੂ, ਸੰਗ ਕਰਦੇ ਰਹਿਣ
ਅੰਗ, ਸੁਆਦ ਸੁਆਦ, ਜੰਗ ਕਰਦੇ ਰਹਿਣ,
ਬੱਤੀ ਨਾਲ ਬੱਤੀ ਲਗਦੀ ਰਹੇ-

ਸੁਆਦ-ਪੀੜ ਕੋਈ ਜਗਦੀ ਰਹੇ।

ਇਸੇ ਕਵਿਤਾ ਦਾ ਆਖ਼ਰੀ ਤੇ ਕਾਮਯਾਬ ਪੈਰਾ ਲਿਖ ਕੇ ਕਵੀ ਨੇ ਕਵਿਤਾ ਦੀ ਸਮੁਚੀ ਵਿਸ਼ਾਲਤਾ ਨੂੰ ਭਾਵੇਂ ਮਹਿਦੂਦ ਜਿਹਾ ਕਰ ਦਿੜਾ ਸੁੰਗੜਾ ਜਿਹਾ ਦਿਤਾ ਹੈ ਪਰ ਤਦ ਵੀ ਉਹ ਪ੍ਰੇਰਨਾ ਦੇ ਚਪੂ ਨਾਲ ਕਵਿਤਾ, ਨਦੀ ਦੇ ਪਾਰ ਉਰਾਰ ਹੋ ਹੀ ਗਿਆ ਹੈ:-

ਦਿਨ ਰਾਤ ਸੁਆਦ ਹੀ ਔਂਦਾ ਰਹੇ,
ਦਹਿ ਸਿਰਾ ਜਨਮ ਕੋਈ ਪੌਂਦਾ ਰਹੇ,
ਉਹ ਵੀ ਸੁਆਦ ਸੁਆਦ ਕੁਰਲੌਂਦਾ ਰਹੇ,
ਉਹਨੂੰ ਜਜ਼ਬਾ ਕੋਈ ਸਤੌਂਦਾ ਰਹੇ,
ਉਸ ਜਜ਼ਬੇ ਦੇ ਜਨੂਨ ਅੰਦਰ
ਉਹ ਮਹਾਂ-ਕੈਲਾਸ਼ ਉਠੌਂਦਾ ਰਹੇ,
ਬੰਨ੍ਹ ਪਾਵੇ ਕਾਲ ਬਠੌਂਦਾ ਰਹੇ,
ਵਿਗਿਆਨ ਦਾ ਜੁਗ ਪਲਟੌਂਦਾ ਰਹੇ

,

ਤੇ ਸੁਆਦ-ਚੁਬਾਰੇ ਚੜ੍ਹਨ ਲਈ
ਸੁਰਗਾਂ ਨੂੰ ਪੌੜੀ ਲਗਦੀ ਰਹੇ-
ਸੁਆਦ-ਪੀੜ ਕੋਈ ਜਗਦੀ ਰਹੇ।