ਪੰਨਾ:ਚੰਦ-ਕਿਨਾਰੇ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਸਹਾਰੇ ਆਪੋ ਆਪਣੀ ਤਬੀਅਤ ਅਨੁਸਾਰ ਕਵਿਤਾ ਜਾਂ ਨਿਕੀ ਕਹਾਣੀ ਆਦਿ ਲਿਖਦੇ ਹਨ। ਅਜਿਹੇ ਸਾਹਿਤਕਾਰ ਭੀ ਕਦੇ ਕਦੇ ਕਮਾਲ ਦੀ ਚੀਜ਼ ਲਿਖ ਦੇਂਦੇ ਹਨ ਕਿਉਕਿ ਉਨ੍ਹਾਂ ਦੀ ਲਿਖਤ ਦੂਜਿਆਂ ਦੀ ਕੁਠਾਲੀ ਵਿਚ ਹੀ ਕਿਸੇ ਨਵੀਂ ਉਮਰ ਨੂੰ ਪਹੁੰਚ ਚੁੱਕੀ ਹੁੰਦੀ ਹੈ ਪਰ ਉਨ੍ਹਾਂ ਦੇ ਜ਼ਰੀਏ ਨਵਾਂ ਪ੍ਰਕਾਸ਼ ਲੈਣ ਕਰਕੇ ਆਮ ਤੌਰ ਤੇ ਪਛਾਣੀ ਜਾ ਸਕਣ ਵਾਲੀ ਨਹੀਂ ਰਹਿੰਦੀ। ਜੋ ਮੈਨੂੰ ਰਾਜਾ ਰਾਮ ਦੀ ਕ੍ਰਿਤ ਪੜ੍ਹ ਕੇ ਪ੍ਰਸੰਨਤਾ ਹੋਈ ਹੈ ਉਹ ਇਸ ਗਲ ਦੀ ਹੈ ਕਿ ਇਸ ਕਵੀ ਦਾ ਸੋਚਣ ਦਾ, ਮਹਿਸੂਸ ਕਰਣ ਦਾ, ਤੇ ਫਿਰ ਦਰਦਵੰਦ ਦਿਲ ਨਾਲ ਕਾਵਯ ਨੂੰ ਅੰਕਿਤ ਕਰਣ ਦਾ ਤਰੀਕਾ ਆਪਣਾ ਆਪਣਾ ਹੈ। ਮੌਲਿਕ ਹੈ। ਇਸ ਕਵੀ ਦੀ ਆਤਮਾ ਸਾਵਧਾਨ ਹੈ। ਹਰ ਵਕਤ ਜਾਗਦੀ ਹੈ। ਸੁਤੰਤਰ ਤੌਰ ਤੇ ਜੀਵਨ ਦੀ ਹਰ ਮੁਸ਼ਕਲ ਦਾ ਸੁਆਦ ਲੈਂਦੀ ਉਸ ਦੀਆਂ ਗੁੰਝਲਾਂ ਨੂੰ ਖੋਲ੍ਹਣ ਦਾ ਉਪਰਾਲਾ ਕਰਦੀ ਹੈ। ਇਸ ਫੁਲ ਵਿਚ ਕਿਸੇ ਪੁਰਾਣੇ ਬੀਜ ਦੇ ਰੰਗ ਨਹੀਂ, ਕਿਸੇ ਹਮਜੋਲੀ ਦੀ ਖ਼ੁਸ਼ਬੋ ਨਹੀਂ। ਇਹ ਚੰਦਰਮਾਂ ਆਦਿ ਤੋਂ ਅੰਤ ਤਕ ਫੈਲੇ ਹੋਏ ਆਕਾਸ਼ ਤੇ ਆਪਣੇ ਨਵੇਂ ਚਾਨਣ ਨਾਲ ਸਾਕਾਰ ਹੋ ਰਿਹਾ ਹੈ। ਇਸ ਕਵੀ ਬਾਰੇ ਸਹੀ ਸਹੀ ਲਿਖਦਿਆਂ ਇਕ ਖਰ੍ਹਵੇ ਪੜਚੋਲੀਏ ਦੀ ਕਲਮ ਇਨਸਾਫ਼ ਕਰਨ ਦਾ ਤੇ ਇਕ ਸਾਹਿਤਕ-ਸਾਥੀ ਦੀ ਕਦਰ ਕਰਨ ਦਾ ਆਨੰਦ ਲੈ ਰਹੀ ਹੈ। ਮੈਂ ਜਿਸ ਨੂੰ ਕਦੇ ਨਹੀਂ ਦੇਖਿਆ ਉਸ ਨੂੰ ਪੂਰੀ ਤਰ੍ਹਾਂ ਦੇਖਦਾ ਹਾਂ, ਪੂਰੀ ਤਰ੍ਹਾਂ ਪਛਾਣਦਾ ਹਾਂ ਜਦ ਉਸ ਦੀ ਕਵਿਤਾ ਕਹਿੰਦੀ ਹੈ;-

ਸੁਆਦ-ਪੀੜ ਕੋਈ ਜਗਦੀ ਰਹੇ

ਰਾਤਾਂ ਦੇ ਪਰਦੇ ਫਟਦੇ ਰਹਿਣ

(੫)